Canada

ਸੁਰੱਖਿਆ ਚਿੰਤਾਵਾਂ ਦੇ ਚੱਲਦੇ ਓਂਟਾਰੀਓ ਵਿਚ ਲਿਬਰਲਜ਼ ਨੇ ਟਰੂਡੋ ਦੀ ਚੋਣ ਮੁਹਿੰਮ ਪ੍ਰੋਗਰਾਮ ਕੀਤਾ ਰੱਦ

ਓਂਟਾਰੀਓ (ਦੇਸ ਪੰਜਾਬ ਟਾਈਮਜ਼)- ਪਾਰਟੀ ਦੇ ਇਕ ਬੁਲਾਰੇ ਬੋਲਟਨ ਨੇ ਕਿਹਾ ਕਿ ਓਂਟਨਸ ਵਿਚ ਇਕ ਲਿਬਰਲ ਚੋਣ ਕੈਂਪੇਨਿੰਗ ਨੂੰ ਰੋਕ ਦਿੱਤਾ ਗਿਆ ਹੈ। ਲਿਬਰਲ ਲੀਡਰ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਸਨ ਪਰ ਪ੍ਰਦਰਸ਼ਨਕਾਰੀਆਂ ਵੱਲੋਂ ਵਿਰੋਧ ਦੇ ਚੱਲਦੇ ਪਾਰਟੀ ਵੱਲੋਂ ਦੋ ਘੰਟੇ ਪਹਿਲਾਂ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਪ੍ਰੋਗਰਾਮ ਰੱਦ ਕਰਨ ਦੀ ਗੱਲ ਕਹੀ ਹੈ। ਪ੍ਰਚਾਰ ਮੁਹਿੰਮ ’ਤੇ ਪਾਰਟੀ ਦੇ ਬੁਲਾਰਿਆਂ ਨੇ ਮੀਡੀਆ ਨੂੰ ਦੱਸਿਆ ਕਿ ਸੁਰੱਖਿਆ ਫਿਕਰਾਂ ਦੇ ਕਾਰਨ ਇਸ ਕੈਂਪੇਨਿੰਗ ਨੂੰ ਰੱਦ ਕਰਨਾ ਪਿਆ। ਹਾਲਾਂਕਿ ਬ੍ਰੈਂਪਟਨ ਵਿਚ ਟਰੂਡੋ ਨੇ ਕੈਂਪੇਨਿੰਗ ਵਿਚ ਹਿੱਸਾ ਲਿਆ ਜਿਸ ਵਿਚ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ। ਟਰੂਡੋ ਨੇ ਲੋਕਾਂ ਨੂੰ ਕਿਹਾ ਕਿ ਇਹ ਸਾਲ ਕਾਫੀ ਮੁਸ਼ਕਿਲ ਰਿਹਾ..ਮੈਂ ਕੈਨੇਡੀਅਨ ਲੋਕਾਂ ਦੇ ਗੁੱਸੇ, ਨਿਰਾਸ਼ਾ ਅਤੇ ਡਰ ਨੂੰ ਮਹਿਸੂਸ ਕਰ ਸਕਦਾ ਹਾਂ। ਪਰ ਸਾਨੂੰ ਉਨ੍ਹਾਂ ਦੇ ਗੁੱਸੇ ਅਤੇ ਦਰਦ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੋਲਟਨ ਦੇ ਪ੍ਰੋਗਰਾਮ ਖੇਤਰ ਤੋਂ ਪੁਲਸ ਅਤੇ ਕੈਂਪੇਨਿੰਗ ਮੈਂਬਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ ਸੀ ਜੋ ਟੋਰਾਂਟੋ ਤੋਂ ਲਗਭਗ 50 ਕਿਲੋਮੀਟਰ ਦੂਰ ਸਨ। ਪ੍ਰੋਗਰਾਮ ਆਯੋਜਕਾਂ ਵੱਲੋਂ ਕੈਂਪੇਨਿੰਗ ਸਥਾਨ ’ਤੇ ਸੰਗੀਤ ਵੀ ਵਜਾਇਆ ਗਿਆ ਤਾਂ ਜੋ ਪ੍ਰਦਰਸ਼ਨਕਾਰੀਆਂ ਵੱਲੋਂ ਟਰੂਡੋ ਨੂੰ ਨਿਸ਼ਾਨਾ ਬਣਾ ਕੇ ਕੱਢੀਆਂ ਜਾ ਰਹੀਆਂ ਗਾਲ੍ਹਾਂ ਸੁਣਾਈ ਨਾ ਦੇ ਸਕਣ।

Show More

Related Articles

Leave a Reply

Your email address will not be published. Required fields are marked *

Close