National

ਭਾਰਤ ਨੇ ਮਨਾਇਆ 75ਵਾਂ ਆਜ਼ਾਦੀ ਦਿਹਾੜਾ, ਮੋਦੀ ਨੇ ਲਾਲ ਕਿਲੇ ’ਤੇ ਲਹਿਰਾਇਆ ਤਿਰੰਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 15 ਅਗਸਤ ਨੂੰ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ’ਤੇ ਤਿਰੰਗਾ ਲਹਿਰਾਇਆ। ਇਸ ਮੌਕੇ ਹਵਾਈ ਫ਼ੌਜ ਦੇ ਦੋ ਐੱਮਆਈ-17 1ਵੀ ਹੈਲੀਕਾਪਟਰਾਂ ਵੱਲੋਂ ਪਹਿਲੀ ਵਾਰ ਸਮਾਗਮ ਵਾਲੀ ਥਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਇਸ ਵਿਸ਼ੇਸ਼ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਸਾਲ ਦੇਸ਼ ਵਾਸੀਆਂ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਪੈਦਾ ਕਰੇਗਾ। ਪ੍ਰਧਾਨ ਮੰਤਰੀ ਨੇ ਅੱਜ ਲਗਾਤਾਰ ਅੱਠਵੀਂ ਵਾਰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ।

ਉਨ੍ਹਾਂ ਨੇ ਆਪਣੇ ਇੱਕ ਸੰਦੇਸ਼ ਵਿੱਚ ਕਿਹਾ, ‘ਤੁਹਾਨੂੰ ਸਾਰਿਆਂ ਨੂੰ 75ਵੇਂ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦਾ ਇਹ ਸਾਲ ਦੇਸ਼ ਵਾਸੀਆਂ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਲਿਆਵੇ। ਜੈ ਹਿੰਦ! ‘
ਪ੍ਰਧਾਨ ਮੰਤਰੀ ਨੇ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਸਮਾਗਮ ਦੀ ਸ਼ੁਰੂਆਤ ਇਸ ਵਰ੍ਹੇ ਮਾਰਚ ਮਹੀਨੇ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਤੋਂ ਕੀਤੀ ਸੀ। ਇਹ ਸਮਾਗਮ 15 ਅਗਸਤ 2023 ਤੱਕ ਜਾਰੀ ਰਹਿਣਗੇ।

ਪੀਐਮ ਮੋਦੀ ਨੇ ਕਿਹਾ, ਅਸੀਂ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ, ਪਰ ਵੰਡ ਦਾ ਦਰਦ ਅਜੇ ਵੀ ਭਾਰਤ ਦੇ ਸੀਨੇ ਨੂੰ ਛਲਨੀ ਕਰਦਾ ਹੈ। ਇਹ ਪਿਛਲੀ ਸਦੀ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਦੇਸ਼ ਨੇ ਕੱਲ੍ਹ ਹੀ ਇੱਕ ਭਾਵਨਾਤਮਕ ਫੈਸਲਾ ਲਿਆ ਹੈ। ਹੁਣ ਤੋਂ 14 ਅਗਸਤ ਨੂੰ ‘ਵੰਡ ਦਾ ਦੁਖਾਂਤਕ ਦਿਹਾੜਾ’ ਵਜੋਂ ਮਨਾਇਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close