Canada

21ਵੇਂ ਗਦਰੀ ਬਾਬਿਆਂ ਦੇ ਮੇਲੇ ਨੂੰ ਸਮਰਪਿਤ ਕਵੀ ਦਰਬਾਰ ਪੂਰੀ ਤਰ੍ਹਾਂ ਰਿਹਾ ਸਫਲ

ਕੈਲਗਰੀ (ਦੇਸ ਪੰਜਾਬ ਟਾਈਮਜ਼)- 21ਵੇਂ ਗਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤ 30 ਜੁਲਾਈ ਨੂੰ ਮਹਾਨ ਕਵੀ ਦਰਬਾਰ ਦੇ ਨਾਲ ਹੋਈ। ਬੀਕਾਨੇਰ ਸਵੀਟਸ ਦੇ ਹਾਲ ਵਿਚ ਆਯੋਜਿਤ ਕੀਤੇ ਗਏ ਮਹਾਨ ਕਵੀ ਦਰਬਾਰ ’ਚ ਕਈ ਨਾਮਵਰ ਕਵੀ ਪਹੁੰਚੇ ਅਤੇ ਗਦਰੀ ਬਾਬਿਆਂ ਦੇ ਵਿਸ਼ੇ ’ਤੇ ਉਨ੍ਹਾਂ ਆਪਣੀਆਂ ਰਚਨਾਾਂ ਪੜ੍ਹੀਆਂ। ਇਸ ਮੌਕੇ ਭੋਲਾ ਸਿੰਘ ਚੌਹਾਨ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ। ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਾਅਦ ਅਲਬਰਟਾ ਸਰਕਾਰ ਵੱਲੋਂ ਨਿਯਮਾਂ ’ਚ ਦਿੱਤੀ ਢਿੱਲ ਤੋਂ ਬਾਅਦ ਇਹ ਮਹਾਨ ਕਵੀ ਦਰਬਾਰ ਕੈਲਗਰੀ ਦਾ ਪਹਿਲਾ ਪ੍ਰੋਗਰਾਮ ਹੈ ਜੋ ਬੇਹੱਦ ਸਫਲ ਰਿਹਾ। ਇਸ ਮੌਕੇ ਪ੍ਰੋ. ਮਨਜੀਤ ਸਿੰਘ ਨੇ ਵਿਸਥਾਰ ਪੂਰਵਕ ਗਦਰੀ ਬਾਬਿਆਂ ਦੇ ਇਤਿਹਾਸ ਸੰਬੰਧੀ ਪੇਪਰ ਪੜਿ੍ਹਆ ਅਤੇ ਉਨ੍ਹਾਂ ਨੇ ਇਸ ਮੌਕੇ ਪਹੁੰਚੇ ਸਾਰੇ ਸਰੋਤਿਆਂ, ਲੇਖਕਾਂ ਅਤੇ ਕਵੀਆਂ ਨੂੰ ਬੇਬਾਕੀ ਨਾਲ ਲਿਖਣ, ਗੁਰਮੁੱਖੀ ਅਤੇ ਪੰਜਾਬੀ ਬੋਲੀ ਦੇ ਸਤਿਕਾਰ ਅਤੇ ਪ੍ਰਸਾਰ ਸੰਬੰਧੀ ਪਾਏ ਜਾ ਰਹੇ ਭਰਪੂਰ ਯੋਗਦਾਨ ਦੀ ਵਧਾਈ ਦਿੱਤੀ।

Show More

Related Articles

Leave a Reply

Your email address will not be published. Required fields are marked *

Close