International

ਬ੍ਰਿਟਿਸ਼ ਪੀਐੱਮ ਬੋਰਿਸ ਜਾਨਸਨ 7ਵੀਂ ਵਾਰ ਬਣਨਗੇ ਪਿਤਾ, ਪਤਨੀ ਕੈਰੀ ਨੇ ਦਿੱਤੀ ਖੁਸ਼ਖ਼ਬਰੀ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਸ ਸਾਲ ਫਿਰ ਤੋਂ ਪਿਤਾ ਬਣਨ ਦੀ ਆਸ ਵਿਚ ਹਨ। ਉਹਨਾਂ ਦੀ ਪਤਨੀ ਕੈਰੀ ਗਰਭਵਤੀ ਹੈ ਅਤੇ ਦਸੰਬਰ ਵਿਚ ਉਹਨਾਂ ਦੇ ਦੂਜੇ ਬੱਚੇ ਦਾ ਜਨਮ ਹੋ ਸਕਦਾ ਹੈ। ਕੈਰੀ ਨੇ ਇੰਸਟ੍ਰਗਾਮ ‘ਤੇ ਗਰਭਵਤੀ ਹੋਣ ਬਾਰੇ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਸਾਲ ਉਹਨਾਂ ਦਾ ਮਿਸਕੈਰੇਜ ਵੀ ਹੋਇਆ ਸੀ। ਇਸ ਲਈ ਉਹਨਾਂ ਨੇ ਆਪਣੇ ਹੋਣ ਵਾਲੇ ਬੱਚੇ ਨੂੰ ‘ਰੈਨਬੋ ਬੇਬੀ’ ਨਾਮ ਦਿੱਤਾ ਹੈ। ਪਿਛਲੇ ਸਾਲ ਅਪ੍ਰੈਲ ਵਿਚ ਜੋੜੇ ਦਾ ਪਹਿਲਾ ਬੱਚਾ ਹੋਇਆ ਸੀ।
ਜਾਨਸਨ ਅਤੇ ਉਸ ਦੀ ਪਤਨੀ ਨੇ ਇਸ ਸਾਲ ਮਈ ਵਿਚ ਲੰਡਨ ਸਥਿਤ ਵੈਸਟਮਿੰਸਟਰ ਕੈਥੇਡ੍ਰਲ ਵਿਚ ਆਯੋਜਿਤ ਇਕ ਛੋਟੇ ਸਮਾਰੋਹ ਵਿਚ ਵਿਆਹ ਕੀਤਾ ਸੀ। ਗਰਭਵਤੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਕੈਰੀ ਨੇ ਪੋਸਟ ਵਿਚ ਲਿਖਿਆ,”ਆਸ ਕਰ ਰਹੇ ਹਾਂ ਕਿ ਇਸ ਕ੍ਰਿਸਸਮ ‘ਤੇ ਸਾਡਾ ਰੈਨਬੋ ਬੇਬੀ ਆਵੇਗਾ।” ਉਹਨਾਂ ਨੇ ਲਿਖਿਆ,”ਇਸ ਸਾਲ ਦੇ ਸ਼ੁਰੂਆਤ ਵਿਚ ਮੇਰਾ ਗਰਭਪਾਤ ਹੋਇਆ ਸੀ ਜਿਸ ਨਾਲ ਮੇਰਾ ਦਿਲ ਟੁੱਟ ਗਿਆ ਸੀ। ਹੁਣ ਦੁਬਾਰਾ ਗਰਭਵਤੀ ਹੋਣ ਨਾਲ ਮੈਂ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ।” ਰੈਨਬੋ ਬੇਬੀ ਅਜਿਹੇ ਬੱਚੇ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਪਹਿਲਾਂ ਪਰਿਵਾਰ ਵਿਚ ਮਿਸਕੈਰੇਜ ਹੋਇਆ ਹੋਵੇ ਜਾਂ ਪਹਿਲਾਂ ਹੋਏ ਬੱਚੇ ਦੀ ਘੱਟ ਉਮਰ ਵਿਚ ਜਾਨ ਚਲੀ ਗਈ ਹੋਵੇ।

Show More

Related Articles

Leave a Reply

Your email address will not be published. Required fields are marked *

Close