National

ਕਿਸਾਨ ਆਗੂਆਂ ਵੱਲੋਂ ਦੋਸ਼: ਲੱਗਦਾ ਹੈ ਸਾਡੀ ‘ਜਾਸੂਸੀ’ ਕਰਵਾ ਰਹੀ ਹੈ ਸਰਕਾਰ

ਨਵੀਂ ਦਿੱਲੀ,- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦੇ ਕਿਸਾਨ ਆਗੂਆਂ ਨੇ ਅੱਜ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਾਫ ਲੱਗਦਾ ਹੈ ਕਿ ਭਾਰਤ ਸਰਕਾਰ ਇਸਰਾਇਲੀ ਸਾਫ਼ਟਵੇਅਰ ਪੈਗਾਸਸ ਨਾਲ ਉਨ੍ਹਾਂ ਦੀ ਜਾਸੂਸੀ ਵੀ ਕਰਵਾ ਰਹੀ ਹੈ।
ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਇਹ ਅਨੈਤਿਕ ਸਰਕਾਰ ਹੈ, ਸਾਨੂੰ ਸ਼ੱਕ ਹੈ ਕਿ ਸਾਡੇ ਨੰਬਰ ਉਨ੍ਹਾਂ ਲੋਕਾਂ ਦੀ ਸੂਚੀਵਿੱਚ ਹਨ, ਜਿਨ੍ਹਾਂ ਦੀ ਜਾਸੂਸੀ ਕਰਾਈ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਸੂਸੀ ਦੇ ਪਿੱਛੇ ਸਰਕਾਰ ਹੈਤੇ ਇਹ ਸਾਫ ਹੈ ਅਤੇ ਇਹ ਮੁੱਦਾ ਜ਼ੋਰ ਫੜ ਰਿਹਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਉੱਤੇ ਵੀ ਸਰਕਾਰ ਦੇ ਇਹ ਲੋਕ ਨਜ਼ਰ ਰੱਖਦੇ ਹਨ।ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ ਜਦੋਂ ਸਾਲ 2020-21 ਦੇ ਅੰਕੜੇ ਜਾਰੀ ਹੋਏ ਤਾਂ ਯਕੀਨਨਕਿਸਾਨ ਆਗੂਆਂ ਦੇ ਫੋਨ ਨੰਬਰ ਮਿਲਣਗੇ। ਯਾਦਵ ਨੇ ਕਿਹਾ ਕਿ ਜੰਤਰ-ਮੰਤਰ ਉੱਤੇ ਸਰਕਾਰ ਨੂੰ ਇਹ ਵਿਖਾਉਣ ਆਏ ਹਾਂ ਕਿ ਕਿਸਾਨ ਮੂਰਖ ਨਹੀਂ।ਇਨਾਂ ਬਾਰੇ ਬ੍ਰਿਟੇਨ ਦੀ ਪਾਰਲੀਮੈਂਟਵਿੱਚ ਚਰਚਾ ਹੋਈ ਹੈ, ਪਰ ਆਪਣੇ ਭਾਰਤਦੀ ਪਾਰਲੀਮੈਂਟ ਵਿਚ ਨਹੀਂ ਹੋ ਰਹੀ। ਕਿਸਾਨ ਆਗੂ ਹੰਨਾਨ ਮੁੱਲਾ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਲੀਮੈਂਟਦੇ ਸਾਰੇ ਮੈਂਬਰਾਂ ਨੂੰ ਕਿਸਾਨ ਮੰਗਾਂ ਚੁੱਕਣ ਲਈ ਚਿੱਠੀ ਲਿਖੀ ਸੀ, ਪਰਪਾਰਲੀਮੈਂਟ ਉਨ੍ਹਾਂ ਦੇ ਮੁੱਦੇ ਨਹੀਂ ਚੁੱਕ ਰਹੀ।
ਵਰਨਣ ਯੋਗ ਹੈ ਕਿ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੌਰਾਨ ਭਾਰਤ ਸਰਕਰ ਦੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ 200 ਕਿਸਾਨਾਂ ਦਾ ਗਰੁੱਪਅੱਜ ਵੀਰਵਾਰ ਨੂੰਦਿੱਲੀ ਦੇ ਜੰਤਰ-ਮੰਤਰ ਉੱਤੇਪੁੱਜਾ।ਇਸ ਦੌਰਾਨ ਪੁਲਸ ਨੇ ਚਾਰੇ ਪਾਸੇ ਤੋਂ ਉਨ੍ਹਾਂ ਦਾ ਸੁਰੱਖਿਆ ਘੇਰਾ ਬਣਾ ਕੇ ਰੱਖਿਆ ਅਤੇ ਵਾਹਨਾਂ ਦੀ ਆਵਾਜਾਈ ਦੀ ਸਖਤ ਨਿਗਰਾਨੀ ਕੀਤੀ ਜਾਂਦੀ ਰਹੀ।ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੇ 9 ਅਗਸਤ ਤੱਕ ਪਾਰਲੀਮੈਂਟ ਕੰਪਲੈਕਸ ਤੋਂ ਕੁਝ ਮੀਟਰ ਦੂਰ ਜੰਤਰ-ਮੰਤਰਵਿਖੇ 200 ਕਿਸਾਨਾਂ ਨੂੰ ਪ੍ਰਦਰਸ਼ਨ ਕਰਦੇ ਰਹਿਣ ਦੀ ਆਗਿਆ ਦਿੱਤੀ ਹੋਈ ਹੈ।

Show More

Related Articles

Leave a Reply

Your email address will not be published. Required fields are marked *

Close