Punjab

ਫਗਵਾੜਾ ‘ਚ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਘੇਰਿਆ

ਫਗਵਾੜਾ: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣਾ ਗੁੱਸਾ ਲਾਗਾਤਾਰ ਕੱਢ ਰਹੇ ਹਨ। ਇਸ ਦੌਰਾਨ ਅੱਜ ਇਕ ਵਾਰ ਫਿਰ ਕਿਸਾਨਾਂ ਨੇ ਭਾਜਪਾ ਨੇਤਾਵਾਂ ਅਤੇ ਮੰਤਰੀਆਂ ਦਾ ਘਿਰਾਓ ਕੀਤਾ।
ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਖਿਲਾਫ ਕਿਸਾਨਾਂ ਦੀ ਤਰਫੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ, ਦੋਵੇਂ ਨੇਤਾ ਫਗਵਾੜਾ ਦੇ ਸਤਨਾਮਪੁਰਾ ਵਿੱਚ ਭਾਜਪਾ ਨੇਤਾ ਦੀ ਇੱਕ ਮੀਟਿੰਗ ਵਿੱਚ ਪਹੁੰਚੇ ਸਨ, ਜਿਸ ਬਾਰੇ ਕਿਸਾਨਾਂ ਨੂੰ ਪਤਾ ਲੱਗ ਗਿਆ।

ਫਿਰ ਕਿਸਾਨ ਜਥੇਬੰਦੀਆਂ ਉਸ ਇਕੱਠ ਵਿੱਚ ਪਹੁੰਚੇ ਅਤੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਦੌਰਾਨ ਕਿਸਾਨਾਂ ਦੀ ਤਰਫੋਂ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਵਿੱਚ ਇੰਨਾ ਗੁੱਸਾ ਸੀ ਕਿ ਗੁੱਸੇ ਵਿੱਚ ਉਨ੍ਹਾਂ ਨੇ ਟੈਂਟ ਵੀ ਫਾੜ ਦਿੱਤੇ। ਕਿਸਾਨਾਂ ਦੇ ਗੁੱਸੇ ਨੂੰ ਦੇਖਦੇ ਹੋਏ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਪਿਆ।

Show More

Related Articles

Leave a Reply

Your email address will not be published. Required fields are marked *

Close