Canada

ਕੈਲਗਰੀ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਲੋਕ ਪਰੇਸ਼ਾਨ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕਰੋਨਾ ਮਹਾਮਾਰੀ ਤੋਂ ਬਾਅਦ ਸੂਬਾ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ ਅਤੇ ਲੋਕ ਗਰਮੀਆਂ ਦਾ ਆਨੰਦ ਲੈਣ ਲਈ ਸੜਕਾਂ ’ਤੇ ਉਤਰ ਰਹੇ ਹਨ ਪਰ ਇਕ ਸੰਗਠਨ ਦਾ ਕਹਿਣਾ ਹੈ ਕਿ ਡਰਾਈਵਰਾਂ ਨੂੰ ਤੇਲ ਭਰਨ ਲਈ ਹੁਣ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੈਨੇਡੀਅਨਸ ਫੋਰ ਅਫੋਰਡੇਬਲ ਐਨਰਜੀ ਦਾ ਕਹਿਣਾ ਹੈ ਕਿ ਇਕ ਰਿਫਾਇਨਰੀ ਵਿਚ ਸਮੱਸਿਆ ਦੇ ਕਾਰਨ ਅਗਲੇ ਕੁਝ ਦਿਨਾਂ ਵਿਚ 10 ਫੀਸਦੀ ਪ੍ਰਤੀ ਲੀਟਰ ਦਾ ਵਾਧਾ ਹੋਵੇਗਾ।
ਅਜੇ ਤੱਕ ਅਲਬਰਟਾ ਵਿਚ ਇਕ ਲੀਟਰ ਤੇਲ ਦੀ ਔਸਤ ਕੀਮਤ 1.32 ਡਾਲਰ ਪ੍ਰਤੀ ਲੀਟਰ ਹੈ ਪਰ ਇਸ ਕੀਮਤ ਦੇ ਵੱਧਣ ਦੀ ਉਮੀਦ ਹੈ।
ਲੈਥਬਿ੍ਰਜ ਦੇ ਕੁਝ ਸਟੇਸ਼ਨਾਂ ’ਤੇ ਡ੍ਰਾਈਵਰਾਂ ਨੂੰ ਕਰੀਬ 1.42 ਡਾਲਰਪ੍ਰਤੀ ਲੀਟਰ ਦੀ ਕੀਮਤ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੋਵਿਡ 19 ਮਹਾਮਾਰੀ ਵਿਚ ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਸੀ ਪਰ ਹੁਣ ਤੇਲ ਦੀ ਕੀਮਤ ਵਿਚ ਵਾਧਾ ਉਨ੍ਹਾਂ ਲਈ ਇਕ ਹੋਰ ਵੱਡਾ ਝਟਕਾ ਹੈ।

Show More

Related Articles

Leave a Reply

Your email address will not be published. Required fields are marked *

Close