Canada

ਰਿਹਾਇਸ਼ੀ ਸਕੂਲ ਦੇ ਬੱਚਿਆਂ ਨੂੰ ਯਾਦ ਕਰਕੇ ਕੈਲਗਰੀ ਵਿਚ ਕੈਨੇਡਾ ਡੇਅ ਸਾਦੇ ਢੰਗ ਨਾਲ ਮਨਾਇਆ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗੇਰੀਅਨ ਨੇ ਭਿਆਨਕ ਗਰਮੀ ਦਾ ਸਾਹਮਣਾ ਕਰਦੇ ਹੋਏ ਅਤੇ ਰਿਹਾਇਸ਼ੀ ਸਕੂਲਾਂ ਦੇ ਬੱਚਿਆਂ ਦੀ ਯਾਦ ਵਿਚ ਸ਼ੋਕ ਮਨਾਉਂਦੇ ਹੋਏ ਕੈਨੇਡਾ ਦਿਵਸ ਸਾਦੇ ਢੰਗ ਨਾਲ ਮਨਾਇਆ। ਜਨਤਕ ਸਿਹਤ ਨਿਯਮਾਂ ਵਿਚ ਖੁੱਲ੍ਹ ਦੇ ਨਾਲ ਹੀ ਅਲਬਰਟਾ ਮੁੜ ਤੋਂ ਖੁੱਲ੍ਹਣ ਦੇ ਗੇੜ ਤਿੰਨ ਵਿਚ ਪ੍ਰਵੇਸ਼ ਕਰ ਗਿਆ। ਅਲਬਰਟਾ ਵਿਚ 73 ਫੀਸਦੀ ਲੋਕਾਂ ਨੇ ਕੋਵਿਡ-19 ਦੇ ਖਿਲਾਫ ਘੱਟੋ ਘੱਟ ਇਕ ਵੈਕਸੀਨ ਸ਼ਾਟ ਹਾਸਲ ਕਰ ਲਿਆ ਹੈ।
ਬਿ੍ਰਟਿਸ਼ ਕੋਲੰਬੀਆ ਅਤੇ ਸਸਕੇਚੇਵਾਨ ਵਿਚ ਤਿੰਨ ਸਾਬਕਾ ਰਿਹਾਇਸ਼ੀ ਸਕੂਲਾਂ ਦੀਆਂ ਸਾਈਟਾਂ ਵਿਚ 1100 ਤੋਂ ਵੱਧ ਕਬਰਾਂ ’ਤੇ ਵੀ ਅਫਸੋਸ ਜਾਹਿਰ ਕੀਤਾ ਗਿਆ।
ਅਲਬਰਟਾ ਵਿਚ ਪ੍ਰੀਮੀਅਰ ਜੇਸਨ ਕੈਨੀ ਨੇ ਵੀਰਵਾਰ ਨੂੰ ਕੈਲਗਰੀ ਵਿਚ ਕੈਨੇਡਾ ਦਿਵਸ ਵਿਚ ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਜਿਸ ਵਿਚ ਪਾਰਕਲੈਂਡ ਦੇ ਦੱਖਣੀ ਪੂਰਬੀ ਭਾਈਚਾਰੇ ਵੱਲੋਂ ਆਯੋਜਿਤ ਇਕ ਪਰੇਡ ਵਿਚ ਵੀ ਸ਼ਾਮਲ ਹੋਣ ਗਏ ਸਨ।
ਕੇਨੀ ਨੇ ਪਰੇਡ ਵਿਚ ਇਕ ਨੀਲੇ ਰੰਗ ਦੇ ਪਿਕਅਪ ਟਰੱਕ ਨੂੰ ਚਲਾਇਆ। ਇਸ ਵਾਹਨ ਨੂੰ ਉਨ੍ਹਾਂ ਨੇ ਸੂਬਾਈ ਚੋਣਾਂ ਵਿਚ ਯੂਨਾਈਟਿਡ ਕੰਜਰਵੇਟਿਵ ਪਾਰਟੀ ਦੀ ਅਗਵਾਈ ਵਿਚ ਪ੍ਰਚਾਰ ਕਰਦੇ ਹੋਏ ਚਲਾਇਆ ਸੀ।
ਕੈਨੀ ਨੇ ਪਰੇਡ ਤੋਂ ਬਾਅਦ ਪਾਰਕਲੈਂਡ ਕਮਿਊਨਿਟੀ ਐਸੋਸੀਏਸ਼ਨ ਦੀ ਸਟੇਜ ’ਤੇ ਇਕ ਛੋਟਾ ਜਿਹਾ ਭਾਸ਼ਣ ਦਿੱਤਾ। ਉਨ੍ਹਾਂ ਨੇ ਸਵਦੇਸ਼ੀ ਅਲਬਰਟਨ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੋਵਿਡ ਵੈਕਸੀਨ ਲੈ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੀ ਮਿਹਨਤ ਲਈ ਧੰਨਵਾਦ ਕਰਦੇ ਹਾਂ। ਅਸੀਂ ਸੂਬੇ ਨੂੰ ਕੈਨੇਡਾ ਦੇ ਪਹਿਲੇ ਪ੍ਰਾਂਤ ਦੇ ਰੂਪ ਵਿਚ ਅੱਗੇ ਵਧਾ ਰਹੇ ਹਾਂ ਜੋ ਪੂਰੀ ਤਰ੍ਹਾਂ ਖੁੱਲਾ ਹੈ। ਭਗਵਾਨ ਸਾਰਿਆਂ ਨੂੰ ਆਪਣਾ ਅਸ਼ੀਰਵਾਦ ਦੇਵੇ। ਕੈਨੇਡਾ ਦਿਵਸ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਹਾਲਾਂਕਿ ਕੁਝ ਲੋਕਾਂ ਨੇ ਕੋਵਿਡ-19 ਪਾਬੰਦੀਆਂ ਲਗਾਉਣ ਲਈ ਕੈਨੀ ਦਾ ਵਿਰੋਧ ਵੀ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close