Punjab

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀਆਂ ਜਾਣਗੀਆਂ 2022 ਦੀਆਂ ਚੋਣਾਂ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਲਈ ਮਲਿਕਅਰਜੁਨ ਖੜਗੇ ਦੀ ਅਗਵਾਈ ’ਚ ਬਣੀ ਕਮੇਟੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਖੜਗੇ ਨੇ ਐਲਾਨ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਲੜੀਆਂ ਜਾਣਗੀਆਂ। ਉੱਥੇ ਸੀਐੱਮ ਅਹੁਦੇ ਦੇ ਉਮੀਦਵਾਰ ਹੋਣਗੇ। ਸਿੱਧੂ ਲੈ ਕੇ ਕੋਈ ਵੀ ਫ਼ੈਸਲਾ ਬਾਅਦ ’ਚ ਹੋਵੇਗਾ। ਦੂਜੇ ਪਾਸੇ ਪੰਜ ਮੰਤਰੀ ਅਤੇ ਸੱਤ ਵਿਧਾਇਕ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਰਹੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਕੈਪਟਨ ਵਿਰੋਧੀ ਮੰਨੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਹਾਈਕਮਾਨ ਦੇ ਸੱਦੇ ’ਤੇ ਦੁਬਾਰਾ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਅਤੇ ਇਕ ਦਰਜਨ ਵਿਧਾਇਕ, ਜਿਨ੍ਹਾਂ ਵਿਚ ਛੇ ਮੰਤਰੀ ਵੀ ਸ਼ਾਮਲ ਹਨ, ਫਿਰ ਦਿੱਲੀ ਹਾਈਕਮਾਨ ਕੋਲ ਪੇਸ਼ ਹੋਏ। ਅਹਿਮ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਿੰਨ ਮੈਂਬਰੀ ਖੜਗੇ ਕਮੇਟੀ   ਨੇ ਬੁਲਾਇਆ ਹੈ ਜਦਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਰਾਹੁਲ ਗਾਂਧੀ  ਨੇ ਬੁਲਾਇਆ ਹੈ।

Show More

Related Articles

Leave a Reply

Your email address will not be published. Required fields are marked *

Close