National

ਮਹਾਮਾਰੀ ਦੇ ਦੌਰ ’ਚ ਵੀ ਭਾਰਤੀਆਂ ਦੀ ਸਵਿਸ ਬੈਂਕਾਂ ਵਿਚ ਵਧੀ ਦੌਲਤ

ਨਵੀਂ ਦਿੱਲੀ- ਕੋਰੋਨਾ ਦੇ ਦੌਰ ਵਿਚ ਵੀ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀਆਂ ਦੀ ਦੌਲਤ ਵਧਦੀ ਰਹੀ। 2020 ਵਿਚ ਇਹ ਅੰਕੜਾ 20,700 ਕਰੋੜ ਰੁਪਏ ਪਹੁੰਚ ਗਿਆ। ਜੋ ਪਿਛਲੇ 13 ਸਾਲ ਵਿਚ ਸਭ ਤੋਂ ਜ਼ਿਆਦਾ ਹੈ। 2019 ਦੀ ਤੁਲਨਾ ਵਿਚ ਇਹ 212 ਪ੍ਰਤੀਸ਼ਤ ਜਾਂ 3।12 ਗੁਣਾ ਜ਼ਿਆਦਾ ਹੈ। ਇਸ ਅੰਕੜੇ ਵਿਚ ਭਾਰਤ ਸਥਿਤ ਬੈਂਕਾਂ ਤੋਂ ਅਤੇ ਦੂਜੇ ਵਿੱਤੀ ਸੰਸਥਾਨਾਂ ਜ਼ਰੀਏ ਕੀਤੀ ਗਈ ਜਮ੍ਹਾ ਰਕਮ ਵੀ ਸ਼ਾਮਲ ਹੈ।
ਸਵਿਸ ਬੈਂਕਾਂ ਵਿਚ ਜਮ੍ਹਾ ਰਕਮ ਵਧਣ ਕਾਰਨ ਸਕਿਓਰਿਟੀਜ਼ ਅਤੇ ਅਜਿਹੇ ਹੀ ਦੂਜੇ ਵਿਕਲਪਾਂ ਦੇ ਜ਼ਰੀਏ ਹੋਲਡਿੰਗਜ਼ ਵਿਚ ਤੇਜ਼ ਉਛਾਲ ਰਿਹਾ। ਹਾਲਾਂਕਿ ਕਸਟਮਰ ਡਿਪੌਜ਼ਿਟ ਵਿਚ ਲਗਾਤਾਰ ਦੂਜੇ ਸਾਲ ਕਮੀ ਆਈ। ਇਹ ਜਾਣਕਾਰੀ ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਦੁਆਰਾ ਜਾਰੀ ਕੀਤੇ ਗਏ ਸਲਾਨਾ ਡਾਟੇ ਵਿਚ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਲਗਾਤਾਰ ਦੋ ਸਾਲ ਸਵਿਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾ ਰਕਮ ਵਿਚ ਕਮੀ ਦਰਜ ਕੀਤੀ ਗਈ ਸੀ। ਡਾਟੇ ਮੁਤਾਬਕ 2019 ਦੇ ਆਖਰ ਵਿਚ ਸਵਿਸ ਬੈਂਕਾਂ ਵਿਚ ਭਾਰਤੀਆਂ ਅਤੇ ਭਾਰਤੀ ਕੰਪਨੀਆਂ ਦੀ ਜਮ੍ਹਾ ਰਕਮ ਦਾ ਅੰਕੜਾ 6,625 ਕਰੋੜ ਰੁਪਏ ਸੀ।
ਜੋ 2018 ਦੇ ਮੁਕਾਬਲੇ 6 ਪ੍ਰਤੀਸ਼ਤ ਘੱਟ ਸੀ। ਸਵਿਸ ਨੈਸ਼ਨਲ ਬੈਂਕ ਦੇ ਡਾਟੇ ਮੁਤਾਬਕ ਇਸ ਤੋਂ ਪਹਿਲਾਂ ਸਾਲ 2006 ਵਿਚ ਸਵਿਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾ ਰਕਮ ਲਗਭਗ 52,575 ਕਰੋੜ ਰੁਪਏ ਦੇ ਉਚ ਪੱਧਰ ’ਤੇ ਸੀ। ਉਸ ਦੇ ਬਾਅਦ ਤੋਂ 2011, 2013 ਅਤੇ 2017 ਦੇ ਸਾਲਾਂ ਨੂੰ ਛੱਡ ਕੇ ਜ਼ਿਆਦਾਤਰ ਵਿਚ ਕਮੀ ਦੇਖੀ ਗਈ।
ਐਸਐਨਬੀ ਮੁਤਾਬਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕਾਲਾ ਧਨ ਹੈ। ਇਨ੍ਹਾਂ ਅੰਕੜਿਆਂ ਵਿਚ ਭਾਰਤੀਆਂ, ਐਨਆਰਆਈਜ਼ ਜਾਂ ਹੋਰ ਲੋਕਾਂ ਦਾ ਥਰਡ ਕੰਟਰੀ ਐਟੀਟੀਜ਼ ਦੇ ਨਾਂ ’ਤੇ ਜਮ੍ਹਾ ਪੈਸਾ ਵੀ ਸ਼ਾਮਲ ਨਹੀਂ ਹੈ। ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਜਮ੍ਹਾ ਪੈਸੇ ਦੇ ਆਕਲਨ ਵਿਚ ਭਾਰਤੀਆਂ, ਬੈਂਕਾਂ ਅਤੇ ਐਂਟਰਪ੍ਰਾਈਜ਼ਜ਼ ਵਲੋਂ ਜਮ੍ਹਾ ਰਕਮ ਸਣੇ ਸਵਿਸ ਬੈਂਕਾਂ ਦੇ ਭਾਰਤੀ ਗਾਹਕਾਂ ਦੇ ਸਾਰੀ ਤਰ੍ਹਾਂ ਦੇ ਫੰਡਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ।
2020 ਦੇ ਅੰਤ ਤੱਕ ਸਵਿਸ ਬੈਂਕ ਵਿਚ ਕੁਲ ਜਮ੍ਹਾ 161।78 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਇਨ੍ਹਾਂ ਵਿਚ ਵਿਦੇਸ਼ੀ ਜਮ੍ਹਾ ਰਕਮ 48।53 ਲੱਖ ਕਰੋੜ ਰੁਪਏ ਹੈ। ਬ੍ਰਿਟੇਨ 30।49 ਲੱਖ ਕਰੋੜ ਰੁਪਏ ਦੇ ਨਾਲ ਪਹਿਲੇ ਨੰਬਰ ’ਤੇ ਹੈ। ਦੂਜੇ ਨੰਬਰ ’ਤੇ 12।29 ਲੱਖ ਕਰੋੜ ਰੁਪਏ ਦੇ ਨਾਲ ਅਮਰੀਕਾ ਹੈ। ਇਸ ਤੋਂ ਇਲਾਵਾ ਟੌਪ 10 ਦੇਸ਼ਾਂ ਵਿਚ ਵੈਸਟਇੰਡੀਜ਼, ਫਰਾਂਸ, ਹਾਂਗਕਾਂਗ, ਸਿੰਗਾਪੁਰ, ਲਕਜ਼ਮਬਰਗ, ਕੈਮੇਨ ਆਈਲੈਂਡ ਅਤੇ ਬਹਮਾਸ ਸ਼ਾਮਲ ਹਨ।

Show More

Related Articles

Leave a Reply

Your email address will not be published. Required fields are marked *

Close