International

ਰਾਜਧਾਨੀ ਰੋਮ ਵਿੱਚ ਪਹਿਲੀ ਵਾਰ 3 ਮਿੰਟ ਵਿੱਚ ਪੀਜਾ ਤਿਆਰ ਕਰਨ ਵਾਲੀਆਂ ਮਸ਼ੀਨਾਂ ਨੇ ਮਚਾਈ ਧੂਮ’

ਪੀਜੇ ਖਾਣ ਵਾਲੇ ਸ਼ੌਕੀਨਾਂ ਦੇ ਚੇਹਰਿਆਂ ਤੇ ਛਾਈ ਖੁਸ਼ੀ'

ਰੋਮ ਇਟਲੀ-  ਅਜੌਕੇ ਸਮੇਂ ਵਿੱਚ ਤਕਨਾਲੋਜੀ ਰਾਹੀ ਆਮ ਲੋਕਾਂ ਨੂੰ ਚੰਗੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਵਿਗਿਆਨ ਨੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਅਜਿਹੀਆਂ ਮਸ਼ੀਨਾਂ ਵੀ ਬਣਾ ਦਿੱਤੀਆਂ ਹਨ, ਜੋ ਕਿ ਇਨਸਾਨ ਦੇ ਕੰਮ ਆਸਾਨ ਕਰ ਰਹੀਆਂ ਹਨ।ਇਟਲੀ ਦੇ ਰਾਜਧਾਨੀ ਰੋਮ ਅਤੇ ਆਸ ਪਾਸ ਦੇ ਇਲਾਕੇ ਵਿੱਚ ਪਹਿਲੀ ਵਾਰ ਅਜਿਹੀਆਂ ਹੀ ਤਿੰਨ ਪੀਜੇ ਬਣਾਉਣ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ,ਜਿਸਨੇ ਪੀਜਾ ਖਾਣਦੇ ਚਾਹਵਾਨਾਂ ਨੂੰ 24 ਘੰਟੇ ਤਾਜਾ ਪੀਜਾ ਮਿਲਣ ਦੀ ਸੁਵਿਧਾ ਮਿਲ ਰਹੀ ਹੈ,ਇਹ ਪੀਜਾ ਬਣਾਉਣ ਵਾਲੀ ਮਸ਼ੀਨ 2 ਤੋਂ 3 ਮਿੰਟ ਵਿੱਚ ਪੀਜਾ ਤਿਆਰ ਕਰ ਲੈਂਦੀ ਹੈ, ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਪੀਜ਼ਾ ਪਕਾਉਣ ਵਾਲਾ ਕੋਈ ਨਹੀਂ ਹੈ, ਇਹ ਸਭ ਕੁਝ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ, ਪੀਜਾ ਬਣਾਉਣ ਲਈ ਸਮਗਰੀ ਦੀ ਤਿਆਰੀ ਤੋਂ ਲੈ ਕੇ ਇੱਕ 160 ਗ੍ਰਾਮ ਬਲਾਕ ਪ੍ਰਾਪਤ ਕਰਨ ਲਈ ਆਟੇ ਨੂੰ ਮਿਲਾਉਣਾ ਤੱਕ ਇਸ ਮਸ਼ੀਨ ਦੁਆਰਾ ਤਿਆਰ ਕੀਤਾ ਜਾਂਦਾ ਹੈ, ਅਤੇ ਅੰਤ ਵਿੱਚ ਪੀਜੇ ਨੂੰ ਗੱਤੇ ਦੇ ਡੱਬੇ ਵਿੱਚ ਪਰੋਸਿਆ ਜਾਂਦਾ ਹੈ, ਇੱਥੇ 4 ਤਰ੍ਹਾਂ ਦੇ ਪੀਜੇ ਤਿਆਰ ਕੀਤੇ ਜਾਂਦੇ ਹਨ, ਜਿਸਦੀ ਕੀਮਤ 4.50 ਯੂਰੋ ਤੋਂ ਲੈ ਕੇ 6 ਯੂਰੋ ਤੱਕ ਹਨ, ਜਿਵੇਂ ਹੀ ਗ੍ਰਾਹਕ ਦੁਆਰਾ ਮਸ਼ੀਨ ਵਿੱਚ ਯੂਰੋ ਪਾ ਦਿੱਤੇ ਜਾਂਦੇ ਹਨ, ਇਹ ਮਸ਼ੀਨ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, 24 ਘੰਟੇ ਹਰ ਰੋਜ ਸੁਵਿਧਾ ਦੇਣ ਵਾਲੀ ਮਸ਼ੀਨ ਦੇ ਇਸ ਕੰਮ ਤੋਂ ਜਿੱਥੇ ਆਮ ਲੋਕ ਖੁਸ਼ ਹਨ।ਇਹ ਮਸ਼ੀਨ ਪੀਜਾ ਦੇ ਨ੍ਹਾਂ ਸ਼ੌਕੀਨਾਂ ਲਈ ਹੈ ਜਿਹੜੇ ਕਿ ਹਰ ਵਕਤ ਪੀਜਾ ਖਾਣ ਨੂੰ ਹੀ ਤਰਜੀਹ ਦਿੰਦੇ ਹਨ ਜਦੋਂ ਆਮ ਤੌਰ ਤੇ ਪੀਜਾ ਹੱਟ ਉੱਤੇ ਪੀਜਾ ਮਿਲਣ ਦਾ ਇੱਕ ਸਮਾਂ ਨਿਸ਼ਚਿਤ ਕੀਤਾ ਹੁੰਦਾ ਹੈ ਪਰ ਇਸ ਮਸ਼ੀਨ ਨੇ ਪੀਜਾ ਸੌਕੀਨਾਂ ਲਈ ਰੋਮ ਦੀ ਧਰਤੀ ਉਪੱਰ 24 ਘੰਟੇ ਤਾਜਾ ਪੀਜਾ ਮੁਹੱਈਆ ਕਰਕੇ ਇੱਕ ਵਿਲੱਖਣ ਕਾਰਵਾਈ ਨੂੰ ਅੰਜਾਮ ਦਿੱਤਾ ਹੈ, ਇਨ੍ਹਾਂ ਮਸ਼ੀਨਾਂ ਦੇ ਨਾਲ ਆਮ ਲੋਕਾਂ ਨੂੰ ਪੀਜਾ ਸਸਤਾ ਤੇ ਜਲਦੀ ਮਿਲਣ ਦਾ ਸਿਲਸਿਲਾ ਜਿੱਥੇ ਸ਼ੁਰੂ ਹੋ ਗਿਆ ਹੈ ਉੱਥੇ ਹੀ ਪਹਿਲਾਂ ਹੀ ਮਸ਼ੀਨਾਂ ਦੁਆਰਾ ਕਾਫੀ ਕੰਮ ਘਟਾਉਣ ਦੇ ਫਿਕਰਮੰਦ ਲੋਕਾਂ ਨੂੰ ਹੋਰ ਫਿਕਰਾਂ ਵਿੱਚ ਪਾ ਦਿੱਤਾ ਹੈ, ਕਿਉਂਕਿ ਜੇ ਇਹ ਮਸ਼ੀਨਾਂ ਦੀ ਕਾਮਯਾਬੀ ਦੀ ਚਰਚਾ ਇਸੇ ਤਰਾਂ ਰਹੀ, ਤਾਂ ਆਉਣ ਵਾਲੇ ਸਮੇਂ ਵਿੱਚ ਕਾਮਿਆਂ ਦੇ ਕੰਮਾਂ ਤੇ ਹੋਰ ਅਸਰ ਪੈ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close