International

ਪਾਕਿਸਤਾਨ ਪਾਰਲੀਮੈਂਟ ਵਿਚ ਚੱਲੀਆਂ ਗਾਲ੍ਹਾਂ, ਨਿਕਲਿਆ ਲੋਕਤੰਤਰੀ ਮਰਿਯਾਦਾ ਦਾ ਜਲੂਸ

ਇਸਲਾਮਾਬਾਦ- ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਮੰਗਲਵਾਰ ਨੂੰ ਲੋਕਤੰਤਰੀ ਮਰਿਆਦਾ ਦਾ ਉਸ ਵਕਤ ਜਲੂਸ ਨਿਕਲ ਗਿਆ, ਜਦੋਂ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰਾਂ ਨੇ ਇਕ ਦੂਸਰੇ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਤੇ ਬਜਟ ਦਸਤਾਵੇਜ਼ਾਂ ਦੀਆਂ ਨਕਲਾਂ ਇਕ ਦੂਸਰੇ ਉੱਤੇ ਸੁੱਟੀਆਂ।ਇਸ ਹੰਗਾਮੇਦੇ ਦੌਰਾਨ ਇਕ ਮਹਿਲਾ ਪਾਰਲੀਮੈਂਟ ਮੈਂਬਰ ਜ਼ਖ਼ਮੀ ਵੀ ਹੋਈ ਦੱਸੀ ਜਾ ਰਹੀ ਹੈ।
ਵਰਨਣ ਯੋਗ ਹੈ ਕਿ ਪਾਕਿਸਤਾਨੀ ਪਾਰਲੀਮੈਂਟ ਦੇ ਹੇਠਲੇ ਸਦਨ, ਨੈਸ਼ਨਲ ਅਸੈਂਬਲੀ ਦਾ ਸੈਸ਼ਨ 2021-22 ਦੇ ਬਜਟ ਉੱਤੇ ਬਹਿਸ ਲਈ ਹੋਇਆ ਸੀ।ਬੀਤੇ ਸ਼ੁੱਕਰਵਾਰ ਵਿੱਤ ਮੰਤਰੀ ਸ਼ੌਕਤ ਤਾਰਿਕ ਨੇ ਬਜਟ ਪੇਸ਼ ਉੱਤੇ ਬਹਿਸ ਲਈ ਭਾਸ਼ਣ ਦੇਣ ਦਾ ਯਤਨ ਕੀਤਾ ਤਾਂ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਤੇ ਮੰਗਲਵਾਰ ਜਦੋਂ ਵਿਰੋਧੀ ਧਿਰ ਦੇ ਆਗੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਸੱਤਾ ਧਿਰ ਨੇ ਸ਼ੋਰ-ਸ਼ਰਾਬਾ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ ਵਿੱਚਅਸੈਂਬਲੀ ਹਾਲ ਜੰਗ ਦਾ ਮੈਦਾਨਬਣ ਗਿਆ ਅਤੇ ਮੈਂਬਰ ਆਹਮੋ-ਸਾਹਮਣੇ ਆ ਗਏ। ਉਨ੍ਹਾਂ ਨੇ ਇਕ ਦੂਸਰੇ ਨੂੰਗੰਦੀਆਂ ਗਾਲ੍ਹਾਂ ਕੱਢੀਆਂ ਤੇ ਬਜਟ ਦਸਤਾਵੇਜ਼ ਦੀਆਂ ਕਾਪੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਨੇਤਾ ਅਲੀ ਅਵਾਨ ਦੀ ਵਿਰੋਧੀ ਧਿਰ ਨੂੰ ਗੰਦੀਆਂ ਗਾਲ੍ਹਾਂ ਕੱਢਣ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਇਸ ਮੌਕੇ ਹਾਕਮ ਧਿਰ ਪੀਟੀਆਈ ਦੀ ਮਹਿਲਾ ਪਾਰਲੀਮੈਂਟ ਮੈਂਬਰ ਮਾਲੇਕਾ ਬੁਖਾਰੀ ਦੀ ਅੱਖ ਉੱਤੇ ਦਸਤਾਵੇਜ਼ ਲੱਗਣ ਨਾਲਉਸ ਦੀ ਅੱਖ ਉੱਤੇਸੱਟ ਲੱਗੀ ਅਤੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਸ਼ਹਿਬਾਜ਼ ਨੇ ਟਵੀਟ ਕਰ ਕੇ ਹਾਕਮ ਧਿਰ ਪੀਟੀਆਈ ਨੂੰ ਫਾਸ਼ੀਵਾਦੀ ਪਾਰਟੀ ਦੱਸ ਕੇ ਕਿਹਾ ਕਿ ਪੂਰੇ ਦੇਸ਼ ਨੇ ਆਪਣੇ ਟੀਵੀ ਸਕ੍ਰੀਨ ਉੱਤੇ ਦੇਖਿਆ ਕਿ ਹਾਕਮ ਪਾਰਟੀ ਨੇ ਵਿਰੋਧੀ ਧਿਰ ਨੂੰ ਦਬਾਉਣ ਲਈ ਗੁੰਡਾਗਰਦੀ ਅਤੇ ਗਾਲੀ ਗਲੋਚ ਕੀਤਾ ਹੈ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਪੀਐੱਮਐੱਲ-ਐੱਨ ਪਾਰਟੀ ਗੜਬੜਦੀ ਜ਼ਿੰਮੇਵਾਰ ਹੈ, ਇਸ ਦੇ ਇੱਕ ਮੈਂਬਰ ਨੇ ਗ਼ਲਤ ਸ਼ਬਦ ਵਰਤੇ ਸਨ, ਜਿਸ ਨਾਲ ਪੀਟੀ ਆਈ ਦੇ ਕੁਝ ਮੈਂਬਰਾਂ ਨੂੰ ਗੁੱਸੇ ਵਿੱਚ ਪ੍ਰਤੀਕਿਰਿਆ ਕਰਨ ਲਈ ਮਜਬੂਰ ਹੋਣਾ ਪਿਆ ਸੀ।

Show More

Related Articles

Leave a Reply

Your email address will not be published. Required fields are marked *

Close