International

ਇਟਲੀ ਦੇ ਵਿੱਦਿਅਦਕ ਖੇਤਰ ਵਿੱਚ ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਨੇ ਨਵੀਆਂ ਪੈੜਾਂ ਪਾਕੇ ਚਮਕਾਇਆ ਦੇਸ਼ ਦਾ ਨਾਮ

ਫੈਸਨ ਡਿਜ਼ਾਇਨ ਵਿਚੋ 100/100 ਨੰਬਰ ਲੈ ਕੇ ਕੀਤਾ ਟਾਪ,ਮਹਿਕਪ੍ਰੀਤ ਨੂੰ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੀਆਂ ਹਨ ਵਧਾਈਆਂ'

ਰੋਮ ਇਟਲੀ “ਇਟਲੀ ਦੇ ਵਿੱਦਿਅਦਕ ਖੇਤਰਾਂ ਵਿੱਚ ਪੰਜਾਬੀ ਭਾਈਚਾਰੇ ਦੇ ਬੱਚੇ ਹੁਣ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਿੱਚ ਦਿਨ ਰਾਤ ਇੱਕ ਕਰ ਰਹੇ ਹਨ ਅਤੇ ਹਰ ਸਾਲ ਸਕੂਲ-ਕਾਲਜਾਂ ਦੇ ਆਉਣ ਵਾਲੇ ਨਤੀਜਿਆ ਵਿੱਚ 100/100 ਨੰਬਰ ਲੈ ਕੇ ਰਿਕਾਰਡ ਬਣਾ ਰਹੇ ਹਨ ਜੋ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਜਿਹੀ ਹੀ ਇੱਕ ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਨੇ ਕਰ ਦਿਖਾਇਆ ਹੈ ਜਿਸ ਨੇ ਬੀਤੇ ਦਿਨੀ ਮਿਲਾਨ ਦੇ ਨਾਬਾ ਇੰਟਰਨੈਸ਼ਨਲ ਐਕਡਮੀ ਆਫ ਆਰਟ ਐਂਡ ਡਿਜਾਇਨ ਯੂਨੀਵਿਰਸਟੀ ਤੋ ਫੈਸਨ ਡਿਜ਼ਾਇਨ ਦੇ ਕੋਰਸ ਵਿਚੋ 100/100 ਨੰਬਰ ਲੈ ਕੇ ਕੀਤਾ ਟਾਪ ਕੀਤਾ,ਮਹਿਕਪ੍ਰੀਤ ਸੰਧੂ ਆਪਣੇ ਪਿਤਾ ਸ; ਪਰਵਿੰਦਰ ਸਿੰਘ ਸੰਧੂ ਅਤੇ ਮਾਤਾ ਸੁੱਖਜਿੰਦਰ ਜੀਤ ਕੌਰ ਅਤੇ ਭੈਣ ਜੋਬਨਪ੍ਰੀਤ ਸੰਧੂ ਨਾਲ ਇਟਲੀ ਦੇ ਜ਼ਿਲ੍ਹਾ ਕਰੇਮੋਨਾ ਵਿਖੇ ਰਹਿ ਰਹੇ ਹਨ,ਮਹਿਕਪ੍ਰੀਤ ਸੰਧੂ ਨੇ ਆਪਣੀ ਪੜਾਈ ਦੀ ਸੁਰੂਆਤ ਕਰੇਮੋਨਾ ਦੇ ਇਕ ਸਕੂਲ ਤੋ ਫੈਸ਼ਨ ਡਿਜ਼ਾਇਨ ਦੇ ਕੋਰਸ ਨਾਲ ਕੀਤੀ,ਮਹਿਕਪ੍ਰੀਤ ਸੰਧੂ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਖਲੋਰ ਨਾਲ ਜੁੜਿਆ ਹੋਇਆ ਹੈ। ਗੋਰਤਲਬ ਹੈ ਕਿ ਨਾਬਾ ਇੰਟਰਨੈਸ਼ਨਲ ਐਕਡਮੀ ਆਫ ਆਰਟ ਐਂਡ ਡਿਜਾਇਨ ਯੂਨੀਵਿਰਸਟੀ ਮਿਲਾਨ ਵਿੱਚ ਮਹਿਕਪ੍ਰੀਤ ਸੰਧੂ ਪਹਿਲੀ ਪੰਜਾਬਣ ਹੈ ਜਿਸ ਨੇ ਕਈ ਹੋਰ ਦੇਸਾ ਦੇ ਵਿਦਿਆਰਥੀਆਂ ਨੂੰ ਪਿਛਾੜਕੇ ਮਾ, ਬਾਪ ਅਤੇ ਪੰਜਾਬੀਅਤ ਦਾ ਨਾਮ ਰੋਸਨ ਕੀਤਾ ਹੈ, ਮਹਿਕਪ੍ਰੀਤ ਦੀ ਵਿੱਦਿਆ ਦੇ ਇਸ ਖੇਤਰ ਵਿੱਚ ਪ੍ਰਾਪਤੀ ਨਾਲ ਇਟਲੀ ਵਿੱਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਂਮ ਰੌਸਨ ਹੋਇਆ ਹੈ ਉਥੇ ਦੂਜੇ ਪਾਸੇ ਮਹਿਕਪ੍ਰੀਤ ਨੂੰ ਅਤੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰ ਅਤੇ ਹੋਰ ਸਾਕ ਸਬੰਧੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਬੀਤੇ ਸਾਲ ਵੀ ਇਟਲੀ ਦੀ ਧਰਤੀ ਤੇ ਰਹਿਣ ਬਸੇਰਾ ਕਰ ਰਹੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੇ ਵਿੱਦਿਆ ਦੇ ਖੇਤਰ ਵਿੱਚ ਵੱਖ-ਵੱਖ ਵਿਸ਼ਿਆਂ ਤਹਿਤ ਮੱਲਾਂ ਮਾਰ ਕੇ ਕੀਰਤੀਮਾਨ ਸਥਾਪਿਤ ਕੀਤੇ ਗਏ ਸਨ।

Show More

Related Articles

Leave a Reply

Your email address will not be published. Required fields are marked *

Close