National
ਭਾਰਤ ਵਿਚ ਕਰੋਨਾ ਦੀ ਰਫਤਾਰ ਹੋਈ ਮੱਠੀ, 74 ਦਿਨਾਂ ਵਿਚ ਪਹਿਲੀ ਵਾਰ 70 ਹਜ਼ਾਰ ਕੇਸ
ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ‘ਚ 74 ਦਿਨ ਬਾਅਦ 70 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜ ਸੂਬਿਆਂ ਨੂੰ ਛੱਡ ਕੇ ਬਾਕੀ ਸੂਬਿਆਂ ‘ਚ ਪੰਜ ਹਜ਼ਾਰ ਤੋਂ ਹੇਠਾਂ ਰੋਜ਼ਾਨਾ ਦੇ ਮਾਮਲੇ ਪੁੱਜ ਗਏ ਹਨ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਵਰਗੇ ਸੂਬਿਆਂ ‘ਚ ਤਾਂ ਹਜ਼ਾਰ ਤੋਂ ਵੀ ਘੱਟ ਨਵੇਂ ਕੇਸ ਮਿਲੇ ਰਹੇ ਹਨ। ਹਾਲਾਂਕਿ, ਹਰੇਕ ਦਿਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ ਪਰ ਇਸ ਦੀ ਇਕ ਵਜ੍ਹਾ ਮਹਾਰਾਸ਼ਟਰ ਵੱਲੋਂ ਪਿਛਲੇ ਕੁਝ ਦਿਨਾਂ ‘ਚ ਹੋਈਆਂ ਮੌਤਾਂ ਨੂੰ ਰੋਜ਼ਾਨਾ ਦੇ ਅੰਕੜਿਆਂ ਨਾਲ ਜੋੜ ਦਿੱਤਾ ਜਾ ਰਿਹਾ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ ‘ਚ 53 ਹਜ਼ਾਰ ਦੀ ਕਮੀ ਆਈ ਹੈ ਤੇ ਮੌਜੂਦਾ ‘ਚ ਇਹ 10 ਲੱਖ ਤੋਂ ਘੱਟ ਹੋ ਗਏ ਹਨ।
ਪਿਛਲੇ 32 ਦਿਨਾਂ ਤੋਂ ਨਵੇਂ ਮਾਮਲਿਆਂ ਦੀ ਤੁਲਨਾ ‘ਚ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਬਣਿਆ ਹੋਇਆ ਤੇ ਹੁਣ ਤਕ 2.81 ਕਰੋੜ ਤੋਂ ਜ਼ਿਆਦਾ ਲੋਕ ਪੂਰੀ ਤਰ੍ਹਾਂ ਨਾਲ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ। ਮਰੀਜ਼ਾਂ ਦੇ ਉਭਰਨ ਦੀ ਦਰ 95 ਫ਼ੀਸਦੀ ਨੂੰ ਪਾਰ ਕਰ ਗਈ ਹੈ। ਹੁਣ ਸਿਰਫ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ‘ਚ ਹੀ ਪੰਜ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲ ਰਹੇ ਹਨ, ਬਾਕੀ ਸੂਬਿਆਂ ‘ਚ ਇਨ੍ਹਾਂ ਦੀ ਗਿਣਤੀ ਪੰਜ ਹਜ਼ਾਰ ਤੋਂ ਹੇਠਾਂ ਆ ਗਈ ਹੈ।