National

ਕੋਰੋਨਾ ਵਾਇਰਸ ਤੋਂ ਬਚਾਅ ਲਈ ਇਸੇ ਮਹੀਨੇ ਆ ਸਕਦੈ ਬੱਚਿਆਂ ਦਾ ਟੀਕਾ

ਨਵੀਂ ਦਿੱਲੀ – ਕੋਰੋਨਾ ਦੀ ਤੀਜੀ ਲਹਿਰ ਦੇ ਬੱਚਿਆਂ ਲਈ ਜ਼ਿਆਦਾ ਖਤਰਨਾਕ ਹੋਣ ਦੀਆਂ ਖਬਰਾਂ ਵਿਚਾਲੇ ਇਕ ਚੰਗੀ ਖਬਰ ਇਹ ਹੈ ਕਿ ਬੱਚਿਆਂ ਲਈ ਵੀ ਦੇਸ਼ ਵਿਚ ਛੇਤੀ ਹੀ ਵੈਕਸੀਨ ਮੁਹੱਈਆ ਹੋ ਸਕਦੀ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸਾਫ ਸੰਕੇਤ ਦਿੱਤੇ ਹਨ ਕਿ ਬੱਚਿਆਂ ਲਈ ਕੋਰੋਨਾ ਟੀਕਾ ਇਸੇ ਮਹੀਨੇ ਆ ਸਕਦਾ ਹੈ। ਸਰਕਾਰ ਮੁਤਾਬਕ ਜ਼ਾਇਡਸ ਕੈਡਲਾ ਦੇ ਟੀਕੇ ਨੂੰ ਛੇਤੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ, ਜਿਸ ਦੇ ਪ੍ਰੀਖਣ 12-18 ਸਾਲ ਦੀ ਉਮਰ ਦੇ ਬੱਚਿਆਂ ‘ਤੇ ਵੀ ਹੋਏ ਹਨ।

ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪੌਲ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਜੇ ਕੋਵੈਕਸੀਨ ਦੇ ਬੱਚਿਆਂ ‘ਤੇ ਪ੍ਰੀਖਣ ਸ਼ੁਰੂ ਹੋਏ ਹਨ, ਪਰ ਉਸ ਦੇ ਪੂਰੇ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਲੱਗੇਗਾ, ਕਿਉਂਕਿ ਪ੍ਰੀਖਣ ਰੋਗਾਂ ਨਾਲ ਲੜਣ ਦੀ ਸਮਰੱਥਾ ਦੇ ਹੁੰਦੇ ਹਨ। ਜਦੋਂ ਕਿ ਜ਼ਾਇਡਸ ਕੈਡਿਲਾ ਦੇ ਟੀਕੇ ਪ੍ਰੀਖਣ ਬੱਚਿਆਂ ‘ਤੇ ਹੋ ਚੁੱਕੇ ਹਨ। ਉਮੀਦ ਹੈ ਕਿ ਅਗਲੇ ਦੋ ਹਫਤਿਆਂ ਵਿਚ ਉਹ ਲਾਇਸੈਂਸ ਲੈ ਸਕਦੀ ਹੈ। ਟੀਕੇ ਨੂੰ ਮਨਜ਼ੂਰੀ ਦਿੰਦੇ ਸਮੇਂ ਇਸ ਨੂੰ ਬੱਚਿਆਂ ਨੂੰ ਦੇਣ ‘ਤੇ ਵੀ ਫੈਸਲਾ ਲਿਆ ਜਾ ਸਕਦਾ ਹੈ।

 

Show More

Related Articles

Leave a Reply

Your email address will not be published. Required fields are marked *

Close