National

ਚੀਨ ਨੇ ਪਹਿਲੀ ਵਾਰ ਮੰਨਿਆ ਗਲਵਾਨ ਘਾਟੀ ਵਿਚ ਉਸਦੇ ਸੈਨਿਕ ਵੀ ਮਾਰੇ ਗਏ ਸਨ

ਨਵੀਂ ਦਿੱਲੀ: ਪਹਿਲੀ ਵਾਰ ਚੀਨ ਨੇ ਅਧਿਕਾਰਤ ਤੌਰ ‘ਤੇ ਮੰਨਿਆ ਹੈ ਕਿ ਗਲਵਾਨ ਵਾਦੀ ਹਿੰਸਾ ‘ਚ ਉਸ ਦੇ ਚਾਰ ਸੈਨਿਕ ਮਾਰੇ ਗਏ ਸਨ ਤੇ ਇੱਕ ਸੈਨਿਕ ਜ਼ਖਮੀ ਹੋ ਗਿਆ ਸੀ। ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ (ਸੀਐਮਸੀ) ਨੇ ਸ਼ੁੱਕਰਵਾਰ ਨੂੰ ਇਨ੍ਹਾਂ ਸਾਰੇ ਫੌਜੀਆਂ ਨੂੰ ਬਹਾਦਰੀ ਮੈਡਲ ਦੇ ਕੇ ਸਨਮਾਨਿਤ ਕੀਤਾ। ਹਾਲਾਂਕਿ, ਭਾਰਤ ਤੇ ਅੰਤਰਰਾਸ਼ਟਰੀ ਮੀਡੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਹਿੰਸਾ ਵਿੱਚ 45 ਚੀਨੀ ਸੈਨਿਕ ਮਾਰੇ ਗਏ ਸਨ।

ਚੀਨ ਦੇ ਸਰਕਾਰੀ ਟੀਵੀ, ਸੀਜੀਟੀਐਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੀਐਮਸੀ ਨੇ ਮਾਰੇ ਗਏ ਇਨ੍ਹਾਂ ਸਾਰੇ ਸੈਨਿਕਾਂ ਨੂੰ ਪਹਿਲੀ ਸ਼੍ਰੇਣੀ ਦੀ ਮੈਰਿਟ ਦੇ ਹਵਾਲੇ ਤੇ ਆਨਰੇਰੀ ਮੈਡਲ ਦਿੱਤੇ ਹਨ। ਸੀਜੀਟੀਐਨ ਅਨੁਸਾਰ, ਗਲਵਾਨ ਵੈਲੀ ਵਿੱਚ ਭਾਰਤੀ ਸੈਨਿਕਾਂ ਨਾਲ ਲੜਦੇ ਹੋਏ ਮਾਰੇ ਗਏ ਪੀਐਲਏ ਆਰਮੀ ਦੇ ਸਿਪਾਹੀ ਚੇਨ ਹਾਂਗਜੁਨ ਨੂੰ ਚੀਨ ਦੀ ਕਮਿਊਨਿਸਟ ਪਾਰਟੀ (ਸੀਸੀਪੀ) ਦੁਆਰਾ ਜਾਰੀ ਕੀਤੀ ਗਈ ‘ਸਦੀ ਦਾ ਹੀਰੋ’ ਦਾ ਖਿਤਾਬ ਦਿੱਤਾ ਗਿਆ।

ਇਸ ਸੂਚੀ ਵਿੱਚ ਕੁੱਲ 29 ਚੀਨੀ ਨਾਗਰਿਕ ਹਨ, ਜਿਨ੍ਹਾਂ ਨੇ ਪਿਛਲੇ 100 ਸਾਲਾਂ ਵਿੱਚ ਚੀਨ ਦੀਆਂ ਸਰਹੱਦਾਂ, ਕੋਰੀਆ ਦੀ ਜੰਗ, ਜਾਪਾਨ ਨਾਲ ਲੜਾਈ, ਪੁਲਿਸਿੰਗ, ਸਿਹਤ ਸੇਵਾਵਾਂ ਆਦਿ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਚੀਨ ਦੁਆਰਾ ਗਲਵਾਨ ਵੈਲੀ ਵਿਚ ਮਾਰੇ ਗਏ ਸਿਪਾਹੀ ਨੂੰ ਸਦੀ ਦੇ ਹੀਰੋ ਦਾ ਖਿਤਾਬ ਦਿੱਤੇ ਜਾਣ ਤੋਂ ਪਤਾ ਚਲਦਾ ਹੈ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ 15-16 ਜੂਨ 2020 ਦੀ ਰਾਤ ਨੂੰ ਪੂਰਬੀ ਲੱਦਾਖ ਨਾਲ ਲੱਗਦੀ ਐਲਏਸੀ ਉੱਤੇ ਕਿੰਨੀ ਭਿਆਨਕ ਜੰਗ ਹੋਈ ਸੀ। ਇਸ ਦੌਰਾਨ ਇਕ ਵੀ ਗੋਲੀ ਨਹੀਂ ਚਲੀ।

Show More

Related Articles

Leave a Reply

Your email address will not be published. Required fields are marked *

Close