Punjab

ਮਾਮਾ ਭਾਣਜੀ ਨਾਲ ਕਰਦਾ ਰਿਹਾ ਜਬਰ ਜਨਾਹ, ਪੀੜਤ ਕੁੜੀ ਸੱਤ ਮਹੀਨੇ ਦੀ ਗਰਭਵਤੀ

ਬਠਿੰਡਾ : ਬਠਿੰਡਾ ਸ਼ਹਿਰ ਦੀ ਇਕ ਬਸਤੀ ਵਿਚ ਰਹਿਣ ਵਾਲੀ ਗ਼ਰੀਬ ਪਰਿਵਾਰ ਦੀ 19 ਸਾਲਾ ਕੁੜੀ ਨਾਲ ਉਸ ਦਾ ਸਕਾ ਮਾਮਾ ਜਬਰ ਜਨਾਹ ਕਰਦਾ ਰਿਹਾ, ਜਿਸ ਕਾਰਨ ਕੁੜੀ ਸੱਤ ਮਹੀਨਿਆਂ ਦੀ ਗਰਭਵਤੀ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਮਾਡਲ ਟਾਊਨ ਪੁਲਿਸ ਚੌਕੀ ’ਚ ਮਾਮੇ ਖ਼ਿਲਾਫ਼ ਸ਼ਿਕਾਇਤ ਕੀਤੀ ਗਈ।

ਪੁਲਿਸ ਨੇ ਪੀੜਤ ਕੁੜੀ ਦੇ ਬਿਆਨ ਦਰਜ ਕਰਕੇ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਪੀੜਤ ਕੁੜੀ ਨੇ ਦੱਸਿਆ ਕਿ 2020 ਨੂੰ ਦੀਵਾਲੀ ਦੇ ਦੌਰਾਨ ਉਸ ਦਾ ਮਾਮਾ ਉਨ੍ਹਾਂ ਦੇ ਘਰ ਆਇਆ ਸੀ। ਉਸ ਸਮੇਂ ਉਸ ਦਾ ਭਰਾ ਕਾਫੀ ਬਿਮਾਰ ਹੋਣ ਕਾਰਨ ਉਸ ਦੀ ਮਾਤਾ ਨੇ ਮਾਮੇ ਨੂੰ ਕੁਝ ਦਿਨਾਂ ਲਈ ਬਠਿੰਡਾ ਉਨ੍ਹਾਂ ਦੇ ਘਰ ਰਹਿਣ ਲਈ ਕਿਹਾ ਤਾਂ ਕਿ ਉਹ ਉਸ ਦੇ ਭਾਈ ਦਾ ਸਹੀ ਇਲਾਜ ਘਰਾਂ ਕਰਾਉਣ ਲਈ ਹਸਪਤਾਲ ਲਿਜਾ ਸਕਣ।

ਪੀੜਤ ਨੇ ਦੱਸਿਆ ਕਿ ਜਦੋਂ ਉਸਦੀ ਮਾਂ ਭਰਾ ਨੂੰ ਦਵਾਈ ਦਿਵਾਉਣ ਲਈ ਹਸਪਤਾਲ ਲੈ ਕੇ ਜਾਂਦੀ ਸੀ ਤਾਂ ਮਾਮਾ ਘਰ ਵਿਚ ਇਕੱਲੀ ਹੋਣ ਦਾ ਫਾਇਦਾ ਉਠਾ ਕੇ ਉਸ ਨਾਲ ਜਬਰ ਜਨਾਹ ਕਰਦਾ ਸੀ। ਕਈ ਦਿਨਾਂ ਤਕ ਲਗਾਤਾਰ ਜਬਰ ਜਨਾਹ ਕਰਨ ਬਾਅਦ ਉਸ ਨੇ ਧਮਕੀ ਦਿੱਤੀ ਕਿ ਜੇ ਉਸਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ। ਇਸੇ ਡਰ ਕਾਰਨ ਕੁੜੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਕੁਝ ਨਹੀਂ ਦੱਸਿਆ ਅਤੇ ਉਹ ਗਰਭਵਤੀ ਹੋ ਗਈ। ਪੀੜਤ ਕੁੜੀ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਆਪਣੀ ਮਾਂ ਨਾਲ ਕਿਸੇ ਕੰਮ ਲਈ ਬਾਜ਼ਾਰ ਜਾ ਰਹੀ ਸੀ ਤਾਂ ਉਹ ਬੇਹੋਸ਼ ਹੋ ਗਈ ।

Show More

Related Articles

Leave a Reply

Your email address will not be published. Required fields are marked *

Close