International
ਕਿਮ ਜੋਂਗ ਦਾ ਇਕ ਹੋਰ ਤਾਨਾਸ਼ਾਹੀ ਫਰਮਾਨ, ਹੁਣ ਹੇਅਰ ਸਟਾਈਲ ਅਤੇ ਸਕਿੱਨੀ ਜੀਂਸ ’ਤੇ ਲਾਇਆ ਬੈਨ
ਪਿਓਂਗਯਾਂਗ : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਸਨਕੀ ਰਵੱਈਏ ਕਾਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹੁਣ ਕਿਮ ਜੋਂਗ ਨੇ ਆਪਣੇ ਦੇਸ਼ ਦੇ ਲੋਕਾਂ ਲਈ ਇੱਕ ਹੋਰ ਫ਼ਰਮਾਨ ਜਾਰੀ ਕਰਦੇ ਹੋਏ ਮੁਲੇਟ ਹੇਅਰ ਸਟਾਈਲ ਅਤੇ ਸਕਿੱਨੀ ਜੀਨਜ਼ ਨੂੰ ਬੈਨ ਕਰ ਦਿੱਤਾ ਹੈ।
ਕਿਮ ਜੋਂਗ ਉਨ ਨੂੰ ਡਰ ਹੈ ਕਿ ਦੇਸ਼ ਦੇ ਨੌਜਵਾਨ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਰਹੇ ਹਨ। ਉੱਤਰੀ ਕੋਰੀਆ ਦੇ ਅਖਬਾਰ ‘ਦਿ ਰੋਦੋਂਗ ਸਿਨਮੁਨ’ ਮੁਤਾਬਕ ‘ਕਿਮ ਜੋਂਗ ਉਨ ਦਾ ਮੰਨਣਾ ਹੈ ਕਿ ਪੱਛਮੀ ਸੱਭਿਆਚਾਰ ਉੱਤਰੀ ਕੋਰੀਆ ਦੇ ਪਤਨ ਦਾ ਕਾਰਨ ਬਣ ਸਕਦਾ ਹੈ।