National

ਭਾਰਤ ਦੇ 18 ਸੂਬਿਆਂ ’ਚ ਮਿਲੇ ਬਲੈਕ ਫੰਗਸ ਦੇ 5 ਹਜ਼ਾਰ ਤੋਂ ਵੱਧ ਮਾਮਲੇ

ਨਵੀਂ ਦਿੱਲੀ- ਭਾਰਤ ਵਿੱਚ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੇਜ਼ੀ ਨਾਲ ਵਧਣ ਲੱਗ ਪਈ ਹੈ। ਮਾਮਲਿਆਂ ਵਿੱਚ ਵਾਧੇ ਦੇ ਨਾਲ ਖ਼ਤਰਾ ਵੀ ਤੇਜ਼ ਹੋਣ ਲੱਗਾ ਹੈ। ਬਲੈਕ ਫੰਗਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਸੂਬਿਆਂ ਨੇ ਇਸ ਨੁੰ ਮਹਾਂਮਾਰੀ ਐਲਾਨ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਡਾ। ਹਰਸ਼ਵਰਧਨ ਨੇ ਦੱਸਿਆ ਕਿ 24 ਮਈ ਦੀ ਸਵੇਰ ਤੱਕ 18 ਸੂਬਿਆਂ ਵਿੱਚ ਬਲੈਕ ਫੰਗਸ (ਮਿਊਕਰ ਮਾਈਕੋਸਿਸ) ਦੇ 5424 ਮਾਮਲੇ ਦਰਜ ਕੀਤੇ ਗਏ ਹਨ।
ਡਾ। ਹਰਸ਼ ਵਰਧਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਗੁਜਰਾਤ ਵਿੱਚ ਮਿਊਕਰ ਮਾਈਕੋਸਿਸ ਦੇ 2165 ਮਾਮਲੇ, ਮਹਾਰਾਸ਼ਟਰ ਵਿੱਚ 1188, ਉਤਰ ਪ੍ਰਦੇਸ਼ ਵਿੱਚ 663, ਮੱਧ ਪ੍ਰਦੇਸ਼ ਵਿੱਚ 519, ਹਰਿਆਣਾ ’ਚ 339 ਅਤੇ ਆਂਧਰਾ ਪ੍ਰਦੇਸ਼ ਵਿੱਚ 248 ਮਾਮਲੇ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ 5424 ਮਾਮਲਿਆਂ ਵਿੱਚੋਂ 4556 ਮਾਮਲਿਆਂ ਵਿੱਚ ਪਹਿਲੇ ਕੋਵਿਡ ਮਹਾਂਮਾਰੀ ਸੀ ਅਤੇ 55 ਫੀਸਦੀ ਮਰੀਜ਼ਾਂ ਨੂੰ ਡਾਇਬਿਟੀਜ਼ ਸੀ।
ਇਸ ਵਿਚਾਲੇ ਕਾਨੂੰਨੀ ਕਮਿਸ਼ਨ ਦੇ ਮੈਂਬਰ ਡਾ। ਵੀਕੇ ਪੌਲ ਨੇ ਕਿਹਾ ਕਿ ਬਲੈਕ ਫੰਗਸ ਕੋਵਿਡ ਤੋਂ ਪਹਿਲਾਂ ਵੀ ਸੀ। ਮੈਡੀਕਲ ਨਾਲ ਜੁੜੇ ਵਿਿਦਆਰਥੀਆਂ ਨੂੰ ਇਸ ਬਾਰੇ ਦੱਸਿਆ ਗਿਆ ਸੀ ਕਿ ਇਹ ਡਾਇਬਿਟੀਕ ਮਰੀਜ਼ਾਂ ਨੂੰ ਹੁੰਦਾ ਹੈ, ਜਿਨ੍ਹਾਂ ਦਾ ਸ਼ੂਗਰ ਲੈਵਲ ਕੰਟਰੋਲ ’ਚ ਨਹੀਂ ਰਹਿੰਦਾ। ਉਨ੍ਹਾਂ ਨੂੰਇਸ ਇਨਫੈਕਸ਼ਨ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਕੰਟਰੋਲ ਤੋਂ ਬਾਹਰ ਡਾਇਬਿਟੀਜ਼ ਦੇ ਨਾਲ-ਨਾਲ ਕੁਝ ਦੂਜੀਆਂ ਬਿਮਾਰੀਆਂ ਵੀ ਬਲੈਕ ਫੰਗਸ ਦਾ ਕਾਰਨ ਬਣ ਸਕਦੀਆਂ ਹਨ।
ਡਾ। ਪਾਲ ਨੇ ਦੱਸਿਆ ਕਿ ਜਿਨ੍ਹਾਂ ਦਾ ਸ਼ੂਗਰ ਲੈਵਲ 700 ਤੋਂ 800 ਪਹੁੰਚ ਜਾਂਦਾ ਹੈ, ਜਿਸ ਨੂੰ ਡਾਇਬਿਟੀਕ ਕੀਟੋਏਸੀਡੋਸਿਸ ਵੀ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਬਲੈਕ ਫੰਗਸ ਦਾ ਖ਼ਤਰਾ ਹੋ ਸਕਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਅਜਿਹੀ ਸਥਿਤੀ ਵਿੱਚ ਇਸ ਦੀ ਲਪੇਟ ਵਿੱਚ ਆ ਸਕਦਾ ਹੈ। ਉੱਥੇ ਏਮਜ਼ ਦੇ ਡਾ। ਨਿਿਖਲ ਟੰਡਨ ਨੇ ਕਿਹਾ ਕਿ ਸਿਹਤਮੰਦ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ। ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਸਿਰਫ਼ ਉਨ੍ਹਾਂ ਲੋਕਾਂ ਵਿੱਚ ਇਸ ਖ਼ਤਰਾ ਜ਼ਿਆਦਾ ਹੁੰਦਾ ਹੈ। ਉੱਥੇ ਹੀ ਦਿੱਲੀ ਸਰਕਾਰ ਵੱਲੋਂ ਚਲਾਏ ਜਾ ਰਹੇ ਐਲਐਨਜੇਪੀ ਅਤੇ ਜੀਟੀਬੀ ਹਸਪਤਾਲ ਵਿੱਚ ਇੱਕ ਦਿਨ ’ਚ ਬਲੈਕ ਫੰਗਸ ਦੇ 36 ਹੋਰ ਮਾਮਲੇ ਸਾਹਮਣੇ ਆਏ ਹਨਉਂ ਸ਼ਾਹਦਰਾ ਸਥਿਤ ਗੁਰੂ ਤੇਗ ਬਹਾਦਰ (ਜੀਟੀਬੀ) ਹਸਪਤਾਲ ਵਿੱਚ 21, ਜਦਕਿ ਲੋਕ ਨਾਇਕ ਜੈ ਪ੍ਰਕਾਸ਼ (ਐਲਐਨਜੇਪੀ) ਹਸਪਤਾਲ ਵਿੱਚ 15 ਨਵੇਂ ਮਾਮਲੇ ਸਾਹਮਣੇ ਆਏ ਹਨ।

Show More

Related Articles

Leave a Reply

Your email address will not be published. Required fields are marked *

Close