International

ਇੰਡੋਨੇਸ਼ੀਆ ਤੋਂ ਪਹੁੰਚੇ 200 ਆਕਸੀਜਨ ਕੰਸਨਟ੍ਰੇਟਰ

ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਵਿਦੇਸ਼ਾਂ ਤੋਂ ਕਾਫ਼ੀ ਮਦਦ ਮਿਲ ਰਹੀ ਹੈ । ਇਸ ਦੇ ਨਾਲ ਹੀ ਇਨ੍ਹਾਂ ਸਾਰਿਆਂ ਦੇ ਵਿਚਕਾਰ ਭਾਰਤੀ ਹਵਾਈ ਫੌਜ ਲਗਾਤਾਰ ਵਿਦੇਸ਼ਾਂ ਤੋਂ ਆਕਸੀਜਨ ਕੰਸਨਟ੍ਰੇਟਰ ਏਅਰਲਿਫਟ ਕਰਨ ਵਿੱਚ ਜੁਟੀ ਹੋਈ ਹੈ ।  ਪਿਛਲੇ ਦੋ ਹਫਤਿਆਂ ਤੋਂ IAF ਦੇ ਜਹਾਜ਼ ਦੇਸ਼-ਵਿਦੇਸ਼ ਤੋਂ ਕ੍ਰਾਇਓਜੈਨਿਕ ਆਕਸੀਜਨ ਕੰਟੇਨਰ ਲੈ ਕੇ ਸਿਲੰਡਰ ਅਤੇ ਹੋਰ ਜ਼ਰੂਰੀ ਡਾਕਟਰੀ ਉਪਕਰਣਾਂ ਲਈ ਉਡਾਣ ਭਰ ਰਹੇ ਹਨ। ਵਿਦੇਸ਼ੀ ਮਦਦ ਦੇ ਵਿਚਾਲੇ ਇੰਡੋਨੇਸ਼ੀਆ ਤੋਂ 200 ਆਕਸੀਜਨ ਕੰਸਨਟ੍ਰੇਟਰ ਦੀ ਇੱਕ ਖੇਪ ਵੀਰਵਾਰ ਸਵੇਰੇ ਦਿੱਲੀ ਏਅਰਪੋਰਟ ਪਹੁੰਚੀ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰ ਲਿਖਿਆ, “ਸਾਡੇ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਹੋਇਆਂ ਗੁਆਂਢੀ ਇੰਡੋਨੇਸ਼ੀਆ ਤੋਂ 200 ਆਕਸੀਜਨ ਕੰਸਨਟ੍ਰੇਟਰ ਆਏ ਹਨ।”

Show More

Related Articles

Leave a Reply

Your email address will not be published. Required fields are marked *

Close