International

ਤੇਜ਼ ਹਨੇਰੀ ਨਾਲ ਟੁੱਟ ਗਿਆ ਚੀਨ ਦਾ ਕੱਚ ਵਾਲਾ ਪੁਲ

ਬੀਜਿੰਗ-  ਚੀਨ ਦੇ ਲੋਂਗਜਿੰਗ ਸ਼ਹਿਰ ਦੇ ਪਿਆਨ ਮਾਊਂਟੇਨ ’ਤੇ ਬਣਾਏ ਗਏ ਕੱਚ ਵਾਲੇ ਪੁਲ ’ਤੇ ਇੱਕ ਹਾਦਸਾ ਵਾਪਰ ਗਿਆ। ਤੇਜ਼ ਹਵਾਵਾਂ ਚੱਲਣ ਕਾਰਨ ਇਸ ਪੁਲ ਦਾ ਕੱਚ ਕਈ ਥਾਵਾਂ ਤੋਂ ਟੁੱਟ ਗਿਆ, ਜਿਸ ’ਚ ਇੱਕ ਨੌਜਵਾਨ ਫਸ ਗਿਆ। ਇਸ ਹਾਦਸੇ ਦੀਆਂ ਤਸਵੀਰਾਂ ਚੀਨੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਹੀ ਚੀਨ ਦੇ ਇਸ ਕੱਚ ਵਾਲੇ ਪੁਲ ਦੀ ਮਜ਼ਬੂਤੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਸਾਹਮਣੇ ਆਈਆਂ ਤਸਵੀਰਾਂ ਵਿੱਚ ਇੱਕ ਨੌਜਵਾਨ ਕੱਚ ਦੇ ਇਸ ਪੁਲ ’ਤੇ 330 ਫੁੱਟ ਦੀ ਉਚਾਈ ’ਤੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਨੌਜਵਾਨ ਤੇਜ਼ ਹਵਾਵਾਂ ਕਾਰਨ ਟੁੱਟੇ ਪੁਲ ਦੀ ਰੇÇਲੰਗ ਨੂੰ ਫੜ ਕੇ ਖੜ੍ਹਾ ਹੋਇਆ ਹੈ। ਇਹ ਹਾਦਸਾ ਬੀਤੇ ਸ਼ੁੱਕਰਵਾਰ ਦਾ ਹੈ, ਜਦੋਂ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਇਸੇ ਦੌਰਾਨ ਪੁਲ ਦਾ ਕੱਚ ਵੀ ਟੁੱਟ ਗਿਆ। ਪੁਲ ’ਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਸ਼ਖਸ ਦੀ ਤਸਵੀਰ ਸਭ ਤੋਂ ਪਹਿਲਾਂ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ’ਤੇ ਸ਼ੇਅਰ ਕੀਤੀ ਗਈ ਸੀ। ਇੱਥੇ ਇਸ ਤਸਵੀਰ ਨੂੰ ਲਗਭਗ 40 ਲੱਖ ਲੋਕ ਦੇਖ ਚੁੱਕੇ ਹਨ।

Show More

Related Articles

Leave a Reply

Your email address will not be published. Required fields are marked *

Close