International

ਨਿਊਯਾਰਕ ਦੇ ਟਾਈਮਜ਼ ਸਕੇਅਰ ’ਚ ਚੱਲੀਆਂ ਗੋਲੀਆਂ, 4 ਸਾਲਾ ਬੱਚੀ ਸਣੇ ਤਿੰਨ ਜ਼ਖਮੀ

ਨਿਊਯਾਰਕ- ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾ ਲਗਾਤਾਰ ਵਾਪਰ ਰਹੀਆਂ ਹਨ। ਤਾਜ਼ਾ ਘਟਨਾ ਨਿਊਯਾਰਕ ਸਿਟੀ ਦੇ ਟਾਈਮਜ਼ ਸਕੇਅਰ ਵਿੱਚ ਵਾਪਰੀ, ਜਿੱਥੇ ਦੋ ਗੁੱਟਾਂ ’ਚ ਬਹਿਸ ਤੋਂ ਬਾਅਦ ਮਾਹੌਲ ਹਿੰਸਕ ਹੋ ਗਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਜਮ ਕੇ ਗੋਲੀਆਂ ਚਲਾਈਆਂਝ। ਘਟਨਾ ਸ਼ਨਿੱਚਰਵਾਰ ਸ਼ਾਮ ਲਗਭਗ 5 ਵਜੇ ਵਾਪਰੀ। ਇਸ ਦੌਰਾਨ ਉੱਥੇ ਮੌਜੂਦ 3 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਇੱਕ 4 ਸਾਲਾ ਬੱਚੀ ਵੀ ਸ਼ਾਮਲ ਹੈ, ਜੋ ਕਿ ਆਪਣੇ ਖਿਡੌਣੇ ਖਰੀਦਣ ਲਈ ਆਪਣੇ ਪਰਿਵਾਰ ਨਾਲ ਇੱਥੇ ਆਈ ਸੀ।
ਪੁਲਿਸ ਕਮਿਸ਼ਨਰ ਡੇਰਮੌਟ ਸ਼ਿਆ ਨੇ ਦੱਸਿਆ ਕਿ ਬਰੁਕਲਿਨ ਦਾ ਵਾਸੀ ਪਰਿਵਾਰ ਆਪਣੀ ਬੱਚੀ ਨੂੰ ਇੱਥੇ ਖਿਡੌਣੇ ਦਿਵਾਉਣ ਆਇਆ ਸੀ। ਇਸੇ ਦੌਰਾਨ ਇਹ ਘਟਨਾ ਵਾਪਰ ਗਈ ਤੇ ਬੱਚੀ ਦੇ ਪੈਰ ’ਚ ਗੋਲੀ ਲੱਗੀ। ਬੱਚੀ ਤੋਂ ਇਲਾਵਾ ਰੋਡ ਆਈਲੈਂਡ ਦੀ 23 ਸਾਲਾ ਮਹਿਲਾ ਸੈਲਾਨੀ ਤੇ ਨਿਊਜਰਸੀ ਦੀ 43 ਸਾਲਾ ਮਹਿਲਾ ਨੂੰ ਵੀ ਗੋਲੀ ਲੱਗੀ।

Show More

Related Articles

Leave a Reply

Your email address will not be published. Required fields are marked *

Close