International

ਅਮਰੀਕਾ ‘ਚ ਸਿੱਖ ‘ਤੇ ਨਸਲੀ ਹਮਲਾ, ਹਮਲਾਵਰ ਨੇ ਹਥੌੜੇ ਨਾਲ ਕੀਤਾ ਜਾਨਲੇਵਾ ਵਾਰ

ਨਿਊਯਾਰਕ: ਅਮਰੀਕਾ ‘ਚ ਇਕ ਵਾਰ ਫਿਰ ਸਿੱਖਾਂ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਈ ਹੈ। ਨਿਊਯਾਰਕ ਦੇ ਸ਼ਹਿਰ ਬਰੁੱਕਲਿਨ ਵਿਖੇ ਇੱਕ ਹੋਟਲ ‘ਚ ‘ਕਾਲੇ’ ਸ਼ਖ਼ਸ ਨੇ ਹਥੌੜੇ ਨਾਲ 32 ਸਾਲਾ ਪੰਜਾਬੀ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਸਮੇਂ ਹਮਲਾਵਰ ਉੱਚੀ-ਉੱਚੀ ਕਹਿ ਰਿਹਾ ਸੀ, “ਮੈਂ ਤੈਨੂੰ ਪਸੰਦ ਨਹੀਂ ਕਰਦਾ” ਤੇ “ਤੁਸੀਂ ਸਾਡੀ ਚਮੜੀ ਵਾਲੇ ਨਹੀਂ ਹੋ”। ਇਸ ਘਟਨਾ ‘ਤੇ ਨਿਊਯਾਰਕ ਦੇ ਪ੍ਰਸਿੱਧ ਵਕੀਲਾਂ ਦੇ ਗਰੁੱਪ ਨੇ ਰੋਸ ਜਤਾਇਆ ਹੈ ਤੇ ਜਾਂਚਕਰਤਾਵਾਂ ਨੂੰ ਪੁੱਛਿਆ ਹੈ ਕਿ ਕੀ ਇਹ ਹਮਲਾ ਨਫ਼ਰਤੀ ਵਿਚਾਰਧਾਰਾ ਵਾਲੀ ਸੀ?

‘ਨਿਊਯਾਰਕ ਡੇਲੀ ਨਿਊਜ਼’ ਵੈਬਸਾਈਟ ਦੀ ਇਕ ਰਿਪੋਰਟ ਅਨੁਸਾਰ ਐਸਟੋਰੀਆ ਦੇ 32 ਸਾਲਾ ਸੁਮਿਤ ਆਹਲੂਵਾਲੀਆ ਨੇ ਦੱਸਿਆ ਕਿ ਉਸ ‘ਤੇ ਇਹ ਹਮਲਾ ਨਸਲੀ ਵਿਤਕਰੇ ਕਾਰਨ ਕੀਤਾ ਗਿਆ। ਸੁਮਿਤ ਨੇ ਕਿਹਾ ਕਿ ਇਕ ਕਾਲੇ ਸ਼ਖ਼ਸ ਨੇ ਬੀਤੀ 26 ਅਪ੍ਰੈਲ ਨੂੰ ਉਸ ਦੇ ਕੰਮ ਵਾਲੀ ਥਾਂ ਬ੍ਰਾਊਂਸਵਿਲੇ ਦੇ ਹੋਟਲ ‘ਚ ਹਮਲਾ ਕੀਤਾ ਸੀ। ਉਹ ਵਿਅਕਤੀ ਸਵੇਰੇ 8 ਵਜੇ ਹੋਟਲ ਦੀ ਲਾਬੀ ‘ਚ ਆਇਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਹਮਣੇ ਡੈਸਕ ‘ਤੇ ਬੈਠੀ ਮਹਿਲਾ ਰਿਸੈਪਸ਼ਨਿਸਟ ਨੇ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਮਦਦ ਚਾਹੀਦੀ ਹੈ।

ਰੌਲਾ ਸੁਣ ਸੁਮਿਤ ਆਹਲੂਵਾਲੀਆ ਵੀ ਲਾਬੀ ‘ਚ ਪਹੁੰਚ ਗਿਆ। ਸੁਮਿਤ ਨੇ ਕਿਹਾ, “ਉਸ ਵਕਤ ਹਮਲਾਵਰ ਬਹੁਤ ਤੇਜ਼ੀ ਨਾਲ ਮੇਰੇ ਵੱਲ ਆਇਆ ਅਤੇ ਆਪਣੀ ਜੇਬ ‘ਚ ਆਪਣਾ ਹੱਥ ਪਾਇਆ। ਮੈਨੂੰ ਲੱਗਿਆ ਕਿ ਸ਼ਾਇਦ ਉਹ ਬੰਦੂਕ ਕੱਢ ਰਿਹਾ ਹੈ।” ਸੁਮਿਤ ਨੇ ਉਸ ਸ਼ਖ਼ਸ ਨੂੰ ਪਿਆਰ ਨਾਲ ਕਿਹਾ, “ਕੀ ਹੋਇਆ? ਤੁਸੀਂ ਮੇਰੇ ਭਰਾ ਹੋ।” ਹਮਲਾਵਰ ਨੇ ਜਵਾਬ ਦਿੱਤਾ, “ਤੁਸੀ ਸਾਡੀ ਚਮੜੀ ਨਹੀਂ ਹੋ।” ਉਸ ਸ਼ਖ਼ਸ ਨੇ ਹਥੌੜੇ ਨਾਲ ਸੁਮਿਤ ਦੇ ਸਿਰ ‘ਤੇ ਜ਼ੋਰਦਾਰ ਵਾਰ ਕੀਤਾ।” ਰਿਪੋਰਟ ਮੁਤਾਬਕ ਹਮਲਾਵਰ ਜ਼ੋਰ-ਜ਼ੋਰ ਨਾਲ ਕਹਿ ਰਿਹਾ ਸੀ, “ਮੈਂ ਤੈਨੂੰ ਪਸੰਦ ਨਹੀਂ ਕਰਦਾ।” ਇਸ ਮਗਰੋਂ ਉਹ ਮੌਕੇ ਤੋਂ ਭੱਜ ਗਿਆ। ਸੁਮਿਤ ਨੇ ਕਿਹਾ ਕਿ ਹਮਲੇ ਤੋਂ ਬਾਅਦ ਉਸ ਨੂੰ ਕੁਝ ਪਤਾ ਨਹੀਂ ਲੱਗਿਆ ਕਿ ਕੀ ਹੋਇਆ? ਉਸ ਦੀਆਂ ਅੱਖਾਂ ਹਸਪਤਾਲ ‘ਚ ਜਾ ਕੇ ਖੁੱਲ੍ਹੀਆਂ।

ਇਸ ਘਟਨਾ ਮਗਰੋਂ ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਵਕੀਲਾਂ ਦੇ ਗਰੁੱਪ ‘ਦੀ ਸਿੱਖ ਕੋਲੀਏਸ਼ਨ’ ਨੇ ਕਿਹਾ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਸੁਮਿਤ ਆਹਲੂਵਾਲੀਆ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close