International

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵਿਗੜ ਰਹੇ ਹਾਲਾਤਾਂ ਨਾਲ ਨਜਿੱਠਣ ਲਈ ਇਟਲੀ ਵੱਲੋਂ ਵੀ ਮਦਦ ਦਾ ਕੀਤਾ ਐਲਾਨ”

“ਪ੍ਰਧਾਨ ਮੰਤਰੀ ਦਰਾਗੀ ਭਾਰਤ ਦੇ ਮੌਜੂਦਾ ਹਾਲਾਤਾਂ ਪ੍ਰਤੀ ਜਤਾਈ ਚਿੰਤਾ”

ਰੋਮ ਇਟਲੀ – ਭਾਰਤ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਪੂਰੇ ਜ਼ੋਰਾਂ ਹੈ, ਭਾਰਤ ਵਿੱਚ ਮੌਜੂਦਾ ਸਮੇਂ ਆਏ ਦਿਨ ਸਾਹਮਣੇ ਆ ਰਹੇ ਕੋਰੋਨਾ ਵਾਇਰਸ ਦੇ ਨਵੇ ਮਾਮਲਿਆਂ ਨੇ ਪੂਰੀ ਦੁਨੀਆ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਦੇਸ਼ ਉਤੇ ਟਿੱਕ ਚੁੱਕੀਆਂ ਹਨ ਕਿ ਕਦੋਂ ਸਭ ਠੀਕ ਹੁੰਦਾ  ,ਭਾਰਤ ਵਿੱਚ ਸਾਹਮਣੇ ਆ ਰਹੇ ਨਵੇਂ ਕੇਸਾ ਅਤੇ ਵਿਗੜ ਰਹੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਦੁਨੀਆਂ ਦੇ ਭਾਈਚਾਰਕ ਸਾਂਝ ਰੱਖਣ ਵਾਲੇ ਦੇਸ਼ਾਂ ਵਲੋਂ ਭਾਰਤ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ,ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਮੀਡੀਏ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਰਤ ਨਾਲ ਇਟਲੀ ਦੀ ਗੂੜ੍ਹੀ ਮਿੱਤਰਤਾ ਹੈ,ਅੱਜ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਹਾਲਾਤ ਬਹੁਤ ਨਾਜ਼ੁਕ ਹੋ ਰਹੇ ਹਨ ਜਿਸ ਦੇ ਮੱਦੇਨਜ਼ਰ ਇਟਲੀ ਸਰਕਾਰ ਭਾਰਤ ਦੇਸ਼ ਲਈ ਹਰ ਸੰਭਵ ਮਦਦ ਕਰਨ ਦਾ ਐਲਾਨ ਕਰਦੀ ਹੈ, ਪ੍ਰਧਾਨ ਮੰਤਰੀ ਵਲੋਂ ਕਿਹਾ ਕਿ ਭਾਰਤ ਨੂੰ ਮੈਡੀਕਲ, ਆਕਸੀਜਨ, ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ
ਭੇਜਣ ਲਈ ਇਟਲੀ ਤਿਆਰ ਪਰ ਤਿਆਰ ਹੈ।ਉਨ੍ਹਾਂ ਭਾਰਤ ਵਿੱਚ ਸਾਹਮਣੇ ਆ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਤੇ ਡੂੰਘੀ ਚਿੰਤਾ ਜਤਾਉਂਦਿਆ ਕਿਹਾ ਕਿ ਭਾਰਤ ਵਿੱਚ ਆਕਸੀਜਨ ਦੀ ਕਮੀ ਆ ਰਹੀ ਹੈ।ਜਿਸ ਦੇ ਮੱਦੇਨਜ਼ਰ ਇਟਲੀ ਵਲੋਂ ਵਿਸ਼ੇਸ਼ ਇੱਕ’ਆਕਸੀਜਨ ਉਤਪਾਦਨ ਪ੍ਰਣਾਲੀ’ ਅਤੇ ਵਿਸ਼ੇਸ਼ ਅਮਲੇ ਦੀ ਟੀਮ ਦੀ ਪੇਸ਼ਕਸ਼ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਭਾਰਤ ਨੂੰ ਦੇਸ਼ ਇਸ ਸਮੇਂ ਮਦਦ ਦੀ ਜ਼ਰੂਰਤ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਇਟਲੀਭਾਰਤ ਦੀ ਮਦਦ ਤੋਂ ਪਿੱਛੇ ਨਹੀਂ ਹਟੇਗਾ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੁਨੀਆਂਭਰ ਦੇ ਪ੍ਰਸਿੱਧ ਖਿਡਾਰੀਆਂ, ਅਤੇ ਵੱਖ-ਵੱਖ ਦੇਸ਼ਾਂ ਵਲੋਂ ਭਾਰਤ ਦੀ ਹਰ ਸੰਭਵ ਮਦਦ
ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇੇ ਇਟਲੀ ਦੀ ਰਾਜਧਾਨੀ ਰੋਮ ਵਿੱਚ ਸਥਿਤਭਾਰਤੀ ਦੂਤਾਵਾਸ ਰੋਮ ਵਲੋਂ ਵੀ ਇਸ ਬਾਰੇ ਆਪਣੇ ਮੀਡੀਆ ਤੇ ਜਾਣਕਾਰੀ ਨਸ਼ਰ ਕੀਤੀ ਗਈਹੈ।

Show More

Related Articles

Leave a Reply

Your email address will not be published. Required fields are marked *

Close