National

ਦਿੱਲੀ ’ਚ ਕਰੋਨਾ ਲੋਕਡਾਊਨ ਕਾਰਨ ਦਿੱਲੀ ਗੁਰਦੁਆਰਾ ਚੋਣਾਂ ਮੁਲਤਵੀ

ਕੇਜਰੀਵਾਲ ਸਰਕਾਰ ਵਲੋਂ ਦਿੱਲੀ ਗੁਰਦੁਆਰਾ ਚੋਣਾਂ ਮੁਲਤਵੀ

ਨਵੀਂ ਦਿੱਲੀ-ਦਿੱਲੀ ‘ਚ ਕੋਰੋਨਾ ਵਾਇਰਸ ਦੀ ਗੰਭੀਰ ਹੋ ਰਹੀ ਸਥਿਤੀ ਤੇ ਤਾਲਾਬੰਦੀ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ 25 ਅਪ੍ਰੈਲ ਨੂੰ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ, ਇਸ ਫ਼ੈਸਲੇ ‘ਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵਲੋਂ ਮੋਹਰ ਲਗਾਏ ਜਾਣ ਉਪਰੰਤ ਦਿੱਲੀ ਗੁਰਦੁਆਰਾ ਚੋਣਾਂ ਅਧਿਕਾਰਤ ਤੌਰ ‘ਤੇ ਮੁਲਤਵੀ ਹੋ ਜਾਣਗੀਆਂ | ਦਿੱਲੀ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਉਨ੍ਹਾ ਵਲੋਂ ਕੋਰੋਨਾ ਵਾਇਰਸ ਦੀ ਗੰਭੀਰ ਸਥਿਤੀ ਕਾਰਨ ਗੁਰਦੁਆਰਾ ਚੋਣਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਇਸ ਦੀ ਤਜਵੀਜ਼ ਉਪ ਰਾਜਪਾਲ ਨੂੰ ਭੇਜ ਦਿੱਤੀ ਹੈ | ਸਿੱਖ ਹਲਕਿਆਂ ਦੀਆਂ ਨਜ਼ਰਾਂ ਅੱਜ ਸਾਰਾ ਦਿਨ ਉਪ ਰਾਜਪਾਲ ਦੇ ਦਫ਼ਤਰ ‘ਤੇ ਲਗੀਆਂ ਰਹੀਆਂ, ਪ੍ਰੰਤੂ ਰਾਤ ਤੱਕ ਇਸ ਬਾਰੇ ਕੋਈ ਫ਼ੈਸਲਾ ਹੋਣ ਦੀ ਜਾਣਕਾਰੀ ਨਹੀਂ ਮਿਲ ਸਕੀ | ਸੂਤਰਾਂ ਮੁਤਾਬਿਕ 21 ਅਪ੍ਰੈਲ ਨੂੰ ਹੀ ਉਪ ਰਾਜਪਾਲ ਵਲੋਂ ਫ਼ੈਸਲਾ ਲਿਆ ਜਾਵੇਗਾ | ਦਿੱਲੀ ਸਰਕਾਰ ਦੇ ਚੋਣਾਂ ਮੁਲਤਵੀ ਕੀਤੇ ਜਾਣ ਦੇ ਫ਼ੈਸਲੇ ਦੀ ਕਈ ਸਿੱਖ ਆਗੂਆਂ ਵਲੋਂ ਸ਼ਲਾਘਾ ਕੀਤੀ ਗਈ ਹੈ |

Show More

Related Articles

Leave a Reply

Your email address will not be published. Required fields are marked *

Close