International

ਹੁਵਾਵੇਈ ’ਤੇ ਅਮਰੀਕਾ ’ਚ ਲੱਗੀ ਪਾਬੰਦੀ, ਚੀਨ ਨੇ ਦਿੱਤੀ ਜਵਾਬੀ ਕਾਰਵਾਈ ਦੀ ਚੇਤਾਵਨੀ

ਦੁਨੀਆ ਦੀ ਸਭ ਤੋਂ ਵੱਡੀ ਦੂਰਸੰਚਾਰ ਉਪਕਰਣ ਨਿਰਮਾਤਾ ਕੰਪਨੀ ਹੁਵਾਵੇਈ (Huwawei) ਉੱਤੇ ਅਮਰੀਕੀ ਬਾਜ਼ਾਰ ’ਚ ਪਾਬੰਦੀ ਲਾਉਣ ਦੇ ਫ਼ੈਸਲੇ ਉੱਤੇ ਚੀਨ ਨੇ ਅੱਜ ਜਵਾਬੀ ਕਾਰਵਾਈ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਚੀਨ ਨੇ ਕਿਹਾ ਹੈ ਕਿ ਉਹ ਆਪਣੀਆਂ ਕੰਪਨੀਆਂ ਦੇ ਹਿਤਾਂ ਤੇ ਅਧਿਕਾਰਾਂ ਦੀ ਰਾਖੀ ਲਈ ਜ਼ਰੂਰ ਕਦਮ ਚੁੱਕੇਗੀ।
ਟਰੰਪ ਦੇ ਕਦਮ ਉੱਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਚੀਨ ਆਪਣੀਆਂ ਕੰਪਨੀਆਂ ਦੇ ਹਿਤਾਂ ਦੀ ਰਾਖੀ ਲਈ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੇ ਵਣਜ ਵਿਭਾਗ ਦੇ ਫ਼ੈਸਲੇ ਉੱਤੇ ਗ਼ੌਰ ਕੀਤਾ ਹੈ। ਚੀਨ ਨੇ ਆਪਣੀਆਂ ਕੰਪਨੀਆਂ ਨੂੰ ਬਰਾਮਦ ਕੰਟਰੋਲ ਵਿੱਚ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਕਾਰੋਬਾਰ ਵਿੱਚ ਅਸੀਂ ਉਨ੍ਹਾਂ ਨੂੰ ਹੋਰਨਾਂ ਦੇਸ਼ਾਂ ਦੇ ਨਿਯਮਾਂ ਦੀ ਪੂਰੀ ਪਾਲਦਾ ਕਰਨ ਲਈ ਆਖਿਆ ਹੈ। ਅਸੀਂ ਘਰੇਲੂ ਕਾਨੂੰਨ ਤੇ ਗਤੀਵਿਧੀਆਂ ਦੇ ਆਧਾਰ ਉੱਤੇ ਹੋਰਨਾਂ ਦੇਸ਼ਾਂ ਦੀਆਂ ਅਣਉਚਿਤ ਪਾਬੰਦੀਆਂ ਦੇ ਵਿਰੁੱਧ ਰਹੇ ਹਾਂ। ਅਸੀਂ ਅਮਰੀਕਾ ਨੂੰ ਅਜਿਹੀਆਂ ਗਤੀਵਿਧੀਆਂ ਰੋਕਣ ਤੇ ਬਿਹਤਰ ਕਾਰੋਬਾਰੀ ਸਹਿਯੋਗ ਸਥਾਪਤ ਕਰਨ ਦੀ ਅਪੀਲ ਕਰਦੇ ਹਾਂ।ਇੱਥੇ ਵਰਨਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਅਮਰੀਕੀ ਕੰਪਨੀਆਂ ਨੂੰ ਵਿਦੇਸ਼ ਵਿੱਚ ਬਣੇ ਦੂਰਸੰਚਾਰ ਉਪਕਰਨ ਲਾਉਣ ਤੋਂ ਰੋਕਣ ਲਈ ਸਰਕਾਰੀ ਹੁਕਮ ਉੱਤੇ ਹਸਤਾਖਰ ਕੀਤੇ।

Show More

Related Articles

Leave a Reply

Your email address will not be published. Required fields are marked *

Close