Sports

UAE ’ਚ ਹੋ ਸਕਦੇ ਨੇ IPL ਦੇ ਬਾਕੀ ਬਚੇ ਹੋਏ 31 ਮੈਚ

ਖਿਡਾਰੀਆਂ ਦੇ ਬਾਇਓ-ਬਬਲ ’ਚ ਕੋਰੋਨਾ ਵਾਇਰਸ ਨਾਲ ਇਨਫ਼ੈਕਟਿਡ ਪਾਏ ਜਾਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ 4 ਮਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੋੋਂ ਇਸ ਦੀ ਬਹਾਲੀ ’ਤੇ ਕੰਮ ਕੀਤਾ ਜਾ ਰਿਹਾ ਹੈ। ਤਾਜ਼ਾ ਰਿਪੋਰਟਸ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਇਸ ਸਾਲ ਸਤੰਬਰ-ਅਕਤੂਬਰ ’ਚ ਆਈ. ਪੀ. ਐੱਲ. 2021 ਦੇ ਬਾਕੀ ਸੈਸ਼ਨ ਆਯੋਜਿਤ ਹੋਣ ਦੀ ਸੰਭਾਵਨਾ ਹੈ। ਇਕ ਨਿਊਜ਼ ਰਿਪੋਰਟ ਮੁਤਾਬਕ ਟੂਰਨਾਮੈਂਟ ਦੇ ਦੂਜੇ ਪੜਾਅ ਦੀ ਮੇਜ਼ਬਾਨੀ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ।
ਬੀ. ਸੀ. ਸੀ. ਆਈ. 29 ਮਈ ਨੂੰ ਆਗਾਮੀ ਵਿਸ਼ੇਸ਼ ਬੈਠਕ ’ਚ ਆਯੋਜਨ ਸਥਾਨ ਤੇ ਵਿੰਡੋ (ਸਮਾਂ) ’ਤੇ ਆਖ਼ਰੀ ਫ਼ੈਸਲਾ ਕਰੇਗਾ। ਬੀ. ਸੀ. ਸੀ. ਆਈ. ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਤੋਂ ਭਾਰਤ ਤੇ ਇੰਗਲੈਂਡ ਵਿਚਾਲੇ ਆਗਾਮੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਮੌਜੂਦਾ ਪ੍ਰੋਗਰਾਮ ’ਚ ਬਦਲਾਅ ਕਰਨ ਦੀ ਬੇਨਤੀ ਕਰ ਸਦਾ ਹੈ। ਭਾਰਤ ਤੇ ਇੰਗਲੈਂਡ 4 ਅਗਸਤ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣਗੇ ਜੋ 14 ਸਤੰਬਰ ਨੂੰ ਖ਼ਤਮ ਹੋਵੇਗੀ।

Show More

Related Articles

Leave a Reply

Your email address will not be published. Required fields are marked *

Close