National

ਖੇਤੀ ਕਾਨੂੰਨਾਂ ਖਿਲਾਫ਼ ਗੁਜਰਾਤ ਵਿੱਚ ਪ੍ਰਚਾਰ ਕਰਨਗੇ ਟਿਕੈਤ

ਅਹਿਮਦਾਬਾਦ- ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਇਥੋਂ ਦੇ ਬਨਾਸਕਾਂਠਾ ਜ਼ਿਲ੍ਹੇ ਵਿੱਚ ਸਥਿਤ ਅੰਬਾਦੇਵੀ ਮੰਦਿਰ ਵਿੱਚ ਮੱਥਾ ਟੇਕ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਪ੍ਰਚਾਰ ਕਰਨਗੇ। ਗੁਜਰਾਤ ’ਚ ਦਾਖਲ ਹੁੰਦਿਆਂ ਹੀ ਉਨ੍ਹਾਂ ਭਾਜਪਾ ਅਤੇ ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਰਿਪੋਰਟਰਾਂ ਨੂੰ ਆਪਣਾ ਪਾਸਪੋਰਟ ਦਿਖਾਉਂਦਿਆਂ ਕਿਹਾ,‘‘ ਜੇ ਗੁਜਰਾਤ ਵਿੱਚ ਦਾਖਲ ਹੋਣ ਲਈ ਇਹ ਜ਼ਰੂਰੀ ਹੈ ਤਾਂ ਉਹ ਇਹ ਲੈ ਕੇ ਆਏ ਹਨ।’’ ਉਹ ਗੁਆਂਢੀ ਸੂਬੇ ਰਾਜਸਥਾਨ ਦੇ ਅਬੂ ਰੋਡ ਸਟੇਸ਼ਨ ’ਤੇ ਰੇਲਗੱਡੀ ’ਚੋਂ ਉਤਰੇ ਜਿਥੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਹ ਪੁੱਛੇ ਜਾਣ ਕਿ ਉਹ ਕੋਵਿਡ-19 ਨੈਗੇਟਿਵ ਰਿਪੋਰਟ ਨਾਲ ਲਿਆਏ ਹਨ, ਜੋ ਗੁਜਰਾਤ ਵਿੱਚ ਸਫਰ ਕਰਨ ਲਈ ਰੱਖਣੀ ਲਾਜ਼ਮੀ ਹੈ ਤਾਂ ਉਨ੍ਹਾਂ ਹਾਂ ਵਿੱਚ ਜਵਾਬ ਦਿੰਦਿਆਂ ਕਿਹਾ , ‘‘ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਹਨ ਤੇ ਇਹ ਮੇਰਾ ਪਾਸਪੋਰਟ ਹੈ ਜੇ ਗੁਜਰਾਤ ਵਿੱਚ ਦਾਖਲ ਹੋਣ ਲਈ ਇਹ ਲੋੜੀਂਦਾ ਹੈ।’’ ਮਗਰੋਂ ਉਨ੍ਹਾਂ ਨੇ ਇਥੇ ਪਾਲਨਪੁਰ ਵਿੱਚ ਕਿਸਾਨਾਂ ਨੂੰ ਸੰਬੋਧਨ ਕੀਤਾ।

Show More

Related Articles

Leave a Reply

Your email address will not be published. Required fields are marked *

Close