Canada

ਕੈਨੇਡਾ ਅਤੇ ਅਮਰੀਕਾ ਵਿਚ ਚੀਨੀ ਲੋਕਾਂ ’ਤੇ ਨਫਰਤੀ ਹਮਲੇ ਦੀਆਂ ਘਟਨਾਵਾਂ ਤੋਂ ਬਾਅਦ ਕੈਲਗਰੀ ਦੇ ਏਸ਼ੀਅਨ ਲੋਕਾਂ ਦੀ ਰੱਖਿਆ ਲਈ ਬਣਾਇਆ ਗਰੁੱਪ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਿਚ ਚੀਨੀ ਮੂਲ ਦੇ ਏਸ਼ੀਅਨ ਭਾਈਚਾਰੇ ਦੇ ਲੋਕਾਂ ਦਾ ਸਮੂਹ ਚਾਈਨਾਟਾਊਨ ਏਰੀਆ ਵਿਚ ਗਸ਼ਤ ਕਰ ਰਿਹਾ ਹੈ ਤਾਂ ਜੋ ਕਿਸੇ ਵੀ ਵਿਅਕਤੀ, ਜਿਸ ਨੂੰ ਨਫਰਤੀ ਹਮਲੇ ਦਾ ਡਰ ਹੈ ਉਸ ਦੀ ਰੱਖਿਆ ਕੀਤੀ ਜਾ ਸਕੇੇ। ਇਹ ਉਪਰਾਲਾ ਕੈਨੇਡਾ ਅਤੇ ਅਮਰੀਕਾ ਵਿਚ ਏਸ਼ੀਅਨ ਭਾਈਚਾਰੇ ਸੰਬੰਧੀ ਨਫਰਤੀ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ।
ਚਾਈਨਾਟਾਊਨ ਵਾਕਿੰਗ ਕਲੱਬ ਦੇ ਮੁਖੀ ਗੈਬਰੀਅਨ ਯੀ ਨੇ ਕਿਹਾ ਕਿ ਉਸ ਨੂੰ ਅਜਿਹਾ ਕਰਨ ਦੀ ਜ਼ਰੂਰਤ ਮਹਿਸੂਸ ਹੋਈ। ਯੀ ਨੇ ਕਿਹਾ ਅਸੀਂ ਸੋਚਿਆ ਇਨ੍ਹਾਂ ਘਟਨਾਵਾਂ ਤੋਂ ਬਾਅਦ ਏਸ਼ੀਅਨ ਲੋਕਾਂ ਦੇ ਦਿਲਾਂ ਵਿਚ ਡਰਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚੀਨ ਵਿਚ ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਜਿਸ ਤਰ੍ਹਾਂ ਚੀਨੀ ਲੋਕਾਂ ਨੂੰ ਸਾਰੀ ਦੁਨੀਆਂ ਵਿਚ ਨਫਰਤ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਸੀ ਅਤੇ ਕੈਨੇਡਾ ਅਤੇ ਅਮਰੀਕਾ ਵਿਚ ਚੀਨੀ ਮੂਲ ਦੇ ਲੋਕਾਂ ’ਤੇ ਹਿੰਸਕ ਹਮਲੇ ਵੀ ਹੋਏ ਹਨ।
ਟੋਰਾਂਟੋ ਵਿਚ ਚੀਨੀ-ਕੈਨੇਡੀਅਨ ਨੈਸ਼ਨਲ ਕੌਂਸਲ ਦੀ ਇਕ ਰਿਪੋਰਟ ਦਰਸਾਉਂਦੀ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਅਤੇ ਇਸ ਸਾਲ ਫਰਵਰੀ ਦੇ ਅੰਤ ਦੇ ਵਿਚਕਾਰ, ਕੈਨੇਡਾ ਵਿਚ ਚੀਨੀ ਮੂਲ ਦੇ ਲੋਕਾਂ ’ਤੇ ਨਸਲਵਾਦੀ ਹਮਲੇ ਦੀਆਂ 1150 ਘਟਨਾਵਾਂ ਵਾਪਰੀਆਂ ਸਨ। ਇਹ ਪ੍ਰਤੀ ਵਿਅਕਤੀ ਅਮਰੀਕਾ ਵਿਚ ਵਾਪਰੀਆਂ ਘਟਨਾਵਾਂ ਨਾਲੋਂ ਵਧੇਰੇ ਹੈ।

Show More

Related Articles

Leave a Reply

Your email address will not be published. Required fields are marked *

Close