National

ਕਰੋਨਾ ਮਹਾਮਾਰੀ ਤੋਂ ਬਾਅਦ ਨਰਿੰਦਰ ਮੋਦੀ ਪਹਿਲੀ ਵਿਦੇਸ਼ ਯਾਤਰਾ ’ਤੇ ਹੋਏ ਰਵਾਨਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਦੋ ਦਿਨਾਂ ਬੰਗਲਾਦੇਸ਼ ਦੌਰੇ ਲਈ ਦਿੱਲੀ ਤੋਂ ਰਵਾਨਾ ਹੋਏ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਦੀ ਪਹਿਲੀ ਵਿਦੇਸ਼ ਯਾਤਰਾ ਹੈ।

ਅੱਜ ਸ਼ੁਰੂ ਹੋਣ ਵਾਲੀ ਆਪਣੀ ਬੰਗਲਾਦੇਸ਼ ਯਾਤਰਾ ਜੌਰਾਨ ਪੀਐਮ ਮੋਦੀ ਦਿੱਥੇ ਦੋ ਪੱਖੀ ਰਿਸ਼ਤਿਆਂ ਦੀ ਜੜ੍ਹ ਮਜਬੂਤ ਕਰਨ ਦੀ ਕੋਸ਼ਿਸ਼ ਕਰਨਗੇ ਉੱਥੇ ਹੀ ਘਰੇਲੂ ਮੋਰਚੇ ‘ਤੇ ਜਾਰੀ ਪੱਛਮੀ ਬੰਗਾਲ ਦੇ ਸਿਆਸੀ ਘਮਸਾਣ ਲਈ ਵੀ ਤਾਕਤ ਇਕੱਠੀ ਕਰਨ ਦਾ ਯਤਨ ਕਰਨਗੇ। ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ‘ਚ ਓਰਕੰਡੀ ਦੇ ਮਤੂਆ ਮੰਦਰ ਤੇ ਸਤਖਿਰਾ ਦੇ ਜਸੋਰੇਸ਼ਵਰੀ ਕਾਲੀ ਮੰਦਰ ਜਿਹੇ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਸ਼ਾਮਲ ਹੈ।

Show More

Related Articles

Leave a Reply

Your email address will not be published. Required fields are marked *

Close