International

ਬਾਇਡਨ ਦੇ ਸਰਜਨ ਜਨਰਲ ਦੇ ਰੂਪ ’ਚ ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਦੀ ਨਿਯੁਕਤੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟੀਮ ’ਚ ਮਹੱਤਵਪੂਰਨ ਅਹੁਦੇ ’ਤੇ ਇਕ ਹੋਰ ਭਾਰਤੀ ਮੂਲ ਦੇ ਸ਼ਖਸ ਦੀ ਐਂਟਰੀ ਹੋ ਗਈ ਹੈ। ਜੋਅ ਬਾਇਡਨ ਦੇ ਸਰਜਨ ਜਨਰਲ ਦੇ ਰੂਪ ’ਚ ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਦੀ ਨਿਯੁਕਤੀ ਨੂੰ ਸੀਨੇਟ ਨੇ ਮਨਜ਼ੂਰੀ ਦੇ ਦਿੱਤੀ। ਮੂਰਤੀ ਦੀ ਸਭ ਤੋਂ ਵੱਧ ਤਰਜੀਹ ਕੋਰੋਨਾ ਵਾਇਰਸ ਮਹਾਮਾਰੀ ਤੋਂ ਨਿਪਟਣਾ ਹੋਵੇਗਾ, ਜਿਸ ਨੇ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਡਾ. ਮੂਰਤੀ (43) ਦੂਸਰੀ ਵਾਰ ਅਮਰੀਕਾ ਦੇ ਸਰਜਨ ਜਨਰਲ ਦੇ ਅਹੁਦੇ ’ਤੇ ਕਾਬਜ਼ ਹੋਣਗੇ। 2011 ’ਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਬਿਮਾਰੀ ਦੀ ਰੋਕਥਾਮ ਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਬਣਾਏ ਗਏ ਸਲਾਹਕਾਰ ਸਮੂਹ ’ਚ ਸ਼ਾਮਲ ਕੀਤਾ ਸੀ।
ਵਿਵੇਕ ਮੂਰਤੀ ਨੇ ਇਸ ਮੌਕੇ ਕਿਹਾ ਕਿ ਮੈਂ ਸਰਜਨ ਜਨਰਲ ਦੇ ਰੂਪ ’ਚ ਇਕ ਵਾਰ ਫਿਰ ਸੇਵਾਵਾਂ ਦੇਣ ਲਈ ਸੀਨੇਟ ਦੀ ਸਹਿਮਤੀ ਮਿਲਣ ਦਾ ਬਹੁਤ ਧੰਨਵਾਦੀ ਹਾਂ। ਪਿਛਲੇ ਇਕ ਸਾਲ ’ਚ ਅਸੀਂ ਇਕ ਰਾਸ਼ਟਰ ਦੇ ਰੂਪ ’ਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਤੇ ਮੈਂ ਸਾਡੇ ਰਾਸ਼ਟਰ ਦੀਆਂ ਮੁਸ਼ਕਲਾਂ ਤੋਂ ਉਭਰਨ ਤੇ ਸਾਡੇ ਬੱਚਿਆਂ ਲਈ ਵਧੀਆ ਭਵਿੱਖ ਬਣਾਉਣ ’ਚ ਮਦਦ ਕਰਨ ਵਾਸਤੇ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।

Show More

Related Articles

Leave a Reply

Your email address will not be published. Required fields are marked *

Close