National

ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਿਧਾਨ ਸਭਾ ਚੋਣਾਂ ਵਿਚ ਹਾਰ ਨਜ਼ਰ ਆ ਰਹੀ ਹੈ- ਮੋਦੀ

ਗੁਹਾਟੀ- ਪੱਛਮੀ ਬੰਗਾਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਿਧਾਨ ਸਭਾ ਚੋਣਾਂ ਵਿਚ ਹਾਰ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਪਹਿਲਾਂ ਹੀ ਈਵੀਐਮ ਦੀ ਭਰੋਸੇਯੋਗਤਾ ਉਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮੋਦੀ ਨੇ ਕਿਹਾ ਕਿ ਬੰਗਾਲ ਵਿਚ ਅਸਲ ਬਦਲਾਅ ਆਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਿਚ ਭ੍ਰਿਸ਼ਟਾਚਾਰ ਹੁਣ ਹੋਰ ਨਹੀਂ ਚੱਲੇਗਾ। ਬਾਂਕੁਰਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਮਮਤਾ ਨੂੰ ਬੰਗਾਲ ਦੇ ਲੋਕਾਂ ਦੇ ਸੁਪਨਿਆਂ ਵਿਚ ਅੜਿੱਕਾ ਨਹੀਂ ਬਣਨ ਦੇਣਗੇ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਟੀਐਮਸੀ ਸਰਕਾਰ ਨੇ ਆਪਣੇ ਫਾਇਦੇ ਲਈ ਲੋਕਾਂ ਤੱਕ ਕੇਂਦਰੀ ਸਕੀਮਾਂ ਦਾ ਲਾਭ ਨਹੀਂ ਪਹੁੰਚਣ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ‘ਸਕੀਮਾਂ ਉਤੇ ਚੱਲਦੀ ਹੈ’ ਜਦਕਿ ਟੀਐਮਸੀ ‘ਸਕੈਮਾਂ ਉਤੇ ਚੱਲਦੀ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਸਾਮ ਵਿਚ ਕਾਂਗਰਸ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਜਦ ਕਾਂਗਰਸ ਕੇਂਦਰ ਤੇ ਰਾਜ ਵਿਚ ਸੱਤਾ ਉਤੇ ਕਾਬਜ਼ ਸੀ ਤਾਂ ਲੋਕਾਂ ਨੂੰ ‘ਝੂਠੀ ਗਾਰੰਟੀ’ ਦਿੱਤੀ ਗਈ, ਉੱਤਰ-ਪੂਰਬੀ ਸੂਬੇ ਵਿਚ ਕਾਂਗਰਸ ਸੁਰੱਖਿਆ ਦੇਣ ਤੇ ਸ਼ਾਂਤੀ ਸਥਾਪਿਤ ਕਰਨ ਵਿਚ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸੱਤਾ ਵਿਚ ਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤੇ ਮੈਨੀਫੈਸਟੋ ਵਿਚ ਬੋਲੇ ‘ਝੂਠਾਂ’ ਤੋਂ ਇਹ ਜ਼ਾਹਿਰ ਹੁੰਦਾ ਹੈ। ਬੋਕਾਖਾਟ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਕੇਂਦਰ ਤੇ ਰਾਜ ਵਿਚ ਸੱਤਾ ’ਚ ਹੁੰਦਿਆਂ ਅਸਾਮ ਵਿਚ ਭ੍ਰਿਸ਼ਟਾਚਾਰ ਤੇ ਮਹਿੰਗਾਈ ਵੱਧਦੀ ਹੀ ਗਈ। ਉਨ੍ਹਾਂ ਕਿਹਾ ਕਿ ਦੋਹਰੇ ਇੰਜਣ ਵਾਲੀ ਐਨਡੀਏ ਸਰਕਾਰ ਨੇ ਸੂਬੇ ਨੂੰ ਬਾਕੀ ਮੁਲਕ ਨਾਲ ਜੋੜਿਆ ਤੇ ਵਿਕਾਸ ਦੀ ਨੀਂਹ ਰੱਖੀ। ਉਨ੍ਹਾਂ ਵਾਅਦਾ ਕੀਤਾ ਕਿ ਅਗਲੇ ਪੰਜ ਸਾਲ ਵੀ ਭਾਜਪਾ ਦੀ ਸਰਕਾਰ ਬਣਨ ’ਤੇ ਸੂਬੇ ਦਾ ਸਰਬ ਪੱਖੀ ਵਿਕਾਸ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close