Canada

ਅਲਬਰਟਾ ਵਿਚ ਕੋਵਿਡ-19 ਪਾਬੰਦੀਆਂ ’ਤੇ ਢਿੱਲ ਦੇਣ ਦੀ ਤਿਆਰੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਸੂਬੇ ਵਿਚ ਮਹਾਮਾਰੀ ਪਾਬੰਦੀਆਂ ਨੂੰ ਸੋਮਵਾਰ ਤੋਂ ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸਿਹਤ ਮਾਹਿਰਾਂ ਅਤੇ ਸਰਕਾਰ ਦੋਹਾਂ ਨੇ ਇਹ ਸੰਕੇਤ ਦਿੱਤੇ ਹਨ ਕਿ ਇਸ ਬਾਰੇ ਜਲਦ ਹੀ ਫੈਸਲਾ ਲਿਆ ਜਾ ਸਕਦਾ ਹੈ।
ਕੈਬਨਿਟ ਦੀ ਕੋਵਿਡ ਕਮੇਟੀ ਜਲਦ ਹੀ ਇਸ ਮੁੱਦੇ ’ਤੇ ਗੱਲਬਾਤ ਕਰਨ ਲਈ ਇਕ ਬੈਠਕ ਕਰਨ ਜਾ ਰਹੀ ਹੈ। ਇਹ ਗੇੜ 3 ਦੀ ਗੱਲਬਾਤ ਹੋਵੇਗੀ। ਇਸ ਗੇੜ ਦੀ ਗੱਲਬਾਤ ਵਿਚ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਕੁਛ ਟੀਮ ਖੇਡਾਂ ਜਿਵੇਂ ਕੈਸੀਨੋ, ਬਿੰਗੋ ਹਾਲ, ਪੂਜਾ ਸਥਾਨ, ਥੀਏਟਰ ਅਤੇ ਮਿਊਜ਼ੀਅਮ ਜਿਹੇ ਇਨਡੋਰ ਸਥਾਨਾਂ ਨੂੰ ਪਾਬੰਦੀ ਵਿਚ ਢਿੱਲ ਦਿੱਤੀ ਜਾਵੇਗੀ।
ਕਮੇਟੀ ਦੀ ਬੈਠਕ ਉਦੋਂ ਹੁੰਦੀ ਹੈ ਜਦੋਂ ਸੂਬੇ ਵਿਚ ਵਧਦੇ ਮਾਮਲਿਆਂ ਦੀ ਗਿਣਤੀ ਵਿਚ ਕਮੀ ਅਤੇ ਰਿਕਵਰੀ ਰੇਟ ਵਿਚ ਵਾਧਾ ਹੁੰਦਾ ਹੈ।

Show More

Related Articles

Leave a Reply

Your email address will not be published. Required fields are marked *

Close