Sports

ਟੀ-20 ਵਰਲਡ ਕੱਪ ਮੁਲਤਵੀ ਹੋਇਆ ਤਾਂ 26 ਸਤੰਬਰ ਤੋਂ ਸ਼ੁਰੂ ਹੋਵੇਗਾ ਆਈਪੀਐੱਲ 2020

ਕਰੋਨਾ ਵਾਇਰਸ ਦੀ ਵਜ੍ਹਾ ਨਾਲ ਇੰਟਰਨੈਸ਼ਨਲ ਕ੍ਰਿਕਟ ਦੀਆਂ ਗਤੀਵਿਧੀਆਂ ਲੰਬੇ ਸਮੇਂ ਤੋਂ ਬੰਦ ਹਨ। ਆਈਪੀਐਲ ਨੂੰ ਵੀ ਮੁਲਤਵੀ ਕੀਤਾ ਗਿਆ ਹੈ । ਆਸਟਰੇਲੀਆ ਵਿੱਚ ਟੀ-20 ਵਰਲਡ ਕੱਪ ਦੇ ਆਯੋਜਨਾ ਦਾ ਫ਼ੈਸਲਾ ਜੁਲਾਈ ਵਿੱਚ ਲੈਣਾ ਹੈ ਇਸ ਦੇ ਬਾਵਜੂਦ ਬੀਸੀਸੀਆਈ ਨੇ ਆਈਪੀਐਲ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖਬਰਾਂ ਦੇ ਅਨੁਸਾਰ ਬੀਸੀਸੀਆਈ ਨੇ ਆਈਪੀਐਲ ਦੇ ਆਯੋਜਨ ਲਈ 26 ਸਤੰਬਰ ਤੋਂ 8 ਨਵੰਬਰ ਦੀਆਂ ਸੰਭਾਵਿਤ ਤਰੀਕਾਂ ਤੈਅ ਕਰ ਲਈਆਂ ਹਨ ਵੈਸੇ ਇਨ੍ਹਾਂ ਦਾ ਆਯੋਜਨ ਟੀ-20 ਵਰਲਡ ਕੱਪ ਦੇ ਮੁਲਤਵੀ ਹੋਣ ਦੀ ਸਥਿਤੀ ਵਿੱਚ ਹੀ ਹੋਵੇਗਾ । ਇਨਸਾਈਟ ਸਪੋਰਟ ਦੇ ਅਨੁਸਾਰ ਅਗਰ ਆਸਟਰੇਲੀਆ ਵਿੱਚ ਨਿਰਧਾਰਿਤ ਟੀ ਟਵੰਟੀ ਵਰਲਡ ਕੱਪ ਨੂੰ ਮੁਲਤਵੀ ਕੀਤਾ ਜਾਂਦਾ ਹੈ ਤਾਂ ਬੀਸੀਸੀਆਈ ਆਈਪੀਐਲ ਨੂੰ 26 ਸਤੰਬਰ ਤੋਂ 8 ਨਵੰਬਰ ਦੇ ਵਿੱਚ ਆਯੋਜਿਤ ਕਰੇਗਾ ਬੀਸੀਸੀਆਈ ਨੇ ਇਸ ਬਾਰੇ ਵਿੱਚ ਸਾਰੀਆਂ ਫ੍ਰੈਂਚਾਇਜ਼ੀਆਂ ਪ੍ਰਸਾਰਣਕਰਤਾ ਸਟਾਰ ਸਪੋਰਟਸ ਅਤੇ ਸਾਰੇ ਸਬੰਧੀ ਪੱਖਾਂ ਨਾਲ ਚਰਚਾ ਕਰ ਲਈ ਹੈ । ਅਜੇ ਇਸ ਗੱਲ ਦਾ ਫੈਸਲਾ ਨਹੀਂ ਹੋਇਆ ਹੈ ਕਿ ਇਸ ਦਾ ਆਯੋਜਨ ਕਿਸ ਦੇਸ਼ ਵਿੱਚ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close