Canada

ਕੈਲਗਰੀ ’ਚ 13 ਸਾਲਾ ਬੱਚੀ ਨੂੰ ਅਗਵਾ ਦੀ ਕੋਸ਼ਿਸ਼ ਨਾਕਾਮ, ਪੁਲਸ ਅਗਵਾਕਾਰ ਦੀ ਭਾਲ ਵਿਚ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਿਚ ਸ਼ੁੱਕਰਵਾਰ ਨੂੰ ਦੁਪਹਿਰ ਸਾਢੇ 12 ਵਜੇ ਦੇ ਕਰੀਬ ਸੈਡਲਬਰੂਕ ਡ੍ਰਾਈਵ ਦੇ ਕੋਲ 13 ਸਾਲਾ ਲੜਕੀ ਨੂੰ ਇਕ ਕਾਰ ਸਵਾਰ ਵਿਅਕਤੀ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀ ਵੱਲੋਂ ਆਪਣਾ ਉਸ ਨਾਲ ਮੁਕਾਬਲਾ ਕਰਕੇ ਆਪਣੇ ਆਪ ਛੁਡਾ ਲੈਣ ਤੋਂ ਬਾਅਦ ਉਕਤ ਅਗਵਾਕਾਰ ਗੱਡੀ ਲੈ ਕੇ ਉਥੋਂ ਭੱਜ ਗਿਆ।
ਪੁਲਸ ਨੇ ਦੱਸਿਆ ਕਿ ਲੜਕੀ ਕੋਲ ਉਕਤ ਵਿਅਕਤੀ ਨੇ ਗੱਡੀ ਰੋਕੀ ਅਤੇ ਰਸਤਾ ਪੁੱਛਣ ਦੇ ਬਹਾਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਵਿਅਕਤੀ ਨੇ ਉਸ ਨੂੰ ਜਬਰਦਸਤੀ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਰੌਲਾ ਪਾ ਕੇ ਉਸ ਦਾ ਵਿਰੋਧ ਕੀਤਾ। ਲੜਕੀ ਨੇ ਉਸ ਵਿਅਕਤੀ ਦੇ ਲੱਤ ਮਾਰੀ ਤੇ ਉਸ ਕੋਲੋਂ ਆਪਣੇ ਆਪ ਨੂੰ ਛੁਡਾ ਕੇ ਭੱਜ ਗਈ। ਲੜਕੀ ਨੇ ਦੱਸਿਆ ਕਿ ਉਹ ਵਿਅਕਤੀ ਆਪਣੀ ਵੈਨ ਵਿਚ ਉਦੋਂ ਤੱਕ ਬੈਠਾ ਰਿਹਾ ਜਦੋਂ ਤੱਕ ਉਹ ਆਪਣੇ ਘਰ ਨਹੀਂ ਵੜ ਗਈ। ਵੈਨ ਦਾ ਰੰਗ ਗ੍ਰੇ ਸੀ ਅਤੇ ਗੱਡੀ ਟੋਯਟਾ ਜਾਂ ਹਾਂਡਾ ਕੰਪਨੀ ਦੀ ਸੀ। ਆਦਮੀ ਦੀ ਉਮਰ 30 ਸਾਲ ਦੇ ਕਰੀਬ ਸੀ ਅਤੇ ਉਹ ਸਿਹਤ ਵਜੋਂ ਭਾਰੀ ਭਰਕਮ ਸੀ। ਉਸ ਨੇ ਹਰੇ ਰੰਗ ਦੀ ਲੰਬੀ ਕਮੀਜ ਪਾਈ ਹੋਈ ਸੀ ਅਤੇ ਨੀਲੀ ਜੀਂਸ ਪਹਿਨੀ ਹੋਈ ਸੀ ਸਿਰ’ਤੇ ਨੀਲੇ ਰੰਗ ਦੀ ਟੋਪੀ ਵੀ ਸੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੋਸ਼ੀ ਦੀ ਭਾਲ ਵਿਚ ਇਲਾਕੇ ਵਿਚ ਗਸ਼ਤ ਕਰਦੀ ਰਹੀ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਹੁਲੀਏ ਵਾਲਾ ਵਿਅਕਤੀ ਅਤੇ ਵੈਨ ਜੇਕਰ ਕਿਸੇ ਨੂੰ ਦਿਖਾਈ ਦੇਵੇ ਤਾਂ ਸੂਚਨਾ ਦਿੱਤੀ ਜਾਵੇ।

Show More

Related Articles

Leave a Reply

Your email address will not be published. Required fields are marked *

Close