Canada

ਕੈਨੇਡਾ ਵਿਚ ਮੌਰਗੇਜ ਦਰਾਂ ਵਧਣੀਆਂ ਸ਼ੁਰੂ ਹੋ ਗਈਆਂ

 ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਨੇਡਾ ਵਿਚ ਮੌਰਗੇਜ ਦਰਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਮਹਾਂਮਾਰੀ ਦੌਰਾਨ ਪਹਿਲੀ ਵਾਰ ਪੰਜ ਸਾਲ ਮਿਆਦ ਵਾਲੀ ਮੌਰਗੇਜ ਦਰ 25 ਆਧਾਰ ਅੰਕਾਂ ਦੇ ਵਾਧੇ ਨਾਲ 1.64 ਫ਼ੀ ਸਦੀ ਹੋ ਗਈ। ਰੀਅਲ ਅਸਟੇਟ ਖੇਤਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਫ਼ਿਕਸਡ ਮੌਰਗੇਜ ਰੇਟ ਵਿਚ ਹੋਰ ਵਾਧਾ ਹੋਣ ਤੋਂ ਪਹਿਲਾਂ ਲੋਕ ਵੱਧ ਤੋਂ ਵੱਧ ਕਰਜ਼ਾ ਲੈਣ ਲਈ ਦੌੜਨਗੇ।

ਬੈਂਕ ਆਫ਼ ਕੈਨੇਡਾ ਵੱਲੋਂ ਪਿਛਲੇ ਸਾਲ ਮਾਰਚ ਬੁਨਿਆਦੀ ਵਿਆਜ ਦਰ 0.25 ਫ਼ੀ ਸਦੀ ਦੇ ਹੇਠਲੇ ਪੱਧਰ ’ਤੇ ਲਿਜਾਣ ਮਗਰੋਂ ਕਰਜ਼ੇ ਸਸਤੇ ਹੋ ਗਏ ਅਤੇ ਲੋਕਾਂ ਨੇ ਕਰਜ਼ੇ ਲੈ ਕੇ ਧੜਾ-ਧੜ ਮਕਾਨ ਖ਼ਰੀਦਣੇ ਸ਼ੁਰੂ ਕਰ ਦਿਤੇ। ਕੁਝ ਲੋਕ ਮੁਨਾਫ਼ਾ ਕਮਾਉਣ ਦੇ ਚੱਕਰਾਂ ਵਿਚ ਇਸ ਪਾਸੇ ਆਏ ਪਰ ਹੁਣ ਮੌਰਗੇਜ ਦਰਾਂ ਵਿਚ ਪਹਿਲੇ ਵਾਧੇ ਨਾਲ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਸਸਤੀਆਂ ਵਿਆਜ ਦਰਾਂ ’ਤੇ ਕਰਜ਼ੇ ਜਾਰੀ ਨਹੀਂ ਰਹਿਣਗੇ। ਟੀ.ਡੀ. ਬੈਂਕ ਅਤੇ ਨੈਸ਼ਨਲ ਬੈਂਕ ਆਫ਼ ਕੈਨੇਡਾ ਨੇ ਮੌਰਗੇਜ ਦਰਾਂ ਵਿਚ ਵਾਧੇ ਦੀ ਪੁਸ਼ਟੀ ਕਰ ਦਿਤੀ ਹੈ ਪਰ ਰਾਯਲ ਬੈਂਕ ਆਫ਼ ਕੈਨੇਡਾ ਜਾਂ ਹੋਰਨਾਂ ਬੈਂਕਾਂ ਵੱਲੋਂ ਵਿਆਜ ਦਰਾਂ ਵਿਚ ਵਾਧਾ ਕਰਨ ਬਾਰੇ ਕੋਈ ਜਾਣਕਾਰੀ ਨਹੀਂ। ਉਧਰ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਪਿਛਲੇ ਸਾਲ ਸਾਢੇ ਪੰਜ ਲੱਖ ਤੋਂ ਵੱਧ ਮਕਾਨਾਂ ਦੀ ਖਰੀਦ-ਓ-ਫ਼ਰੋਖ਼ਤ ਹੋਈ ਜੋ ਆਪਣੇ ਆਪ ਵਿਚ ਰਿਕਾਰਡ ਹੈ। ਇਸ ਸਾਲ ਜਨਵਰੀ ਵਿਚ ਹੋਮ ਪ੍ਰਾਈਸ ਇੰਡੈਕਸ ਵਿਚ 13.5 ਫ਼ੀ ਸਦੀ ਸਾਲਾਨਾ ਦਾ ਵਾਧਾ ਦਰਜ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Close