National
ਕਿਸਾਨ ਦਿੱਲੀ ਬਾਰਡਰ ’ਤੇ ਬੈਠਾ ਪਰ ਪ੍ਰਧਾਨ ਮੰਤਰੀ ਮੋਦੀ ਦੀ ਬੰਗਾਲ ਚੋਣਾਂ ਲਈ ਰੈਲੀਆਂ ਦੀ ਤਿਆਰੀ
ਨਵੀਂ ਦਿੱਲੀ: ਸੂਬਿਆਂ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਪੂਰੀ ਤਾਕਤ ਇਨ੍ਹਾਂ ਚੋਣਾਂ ‘ਚ ਅਜ਼ਮਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਦੇ ਮੱਦੇਨਜ਼ਰ ਬੰਗਾਲ ‘ਚ 20 ਰੈਲੀਆਂ ਜਦੋਂਕਿ ਗੁਆਂਢੀ ਸੂਬੇ ਅਸਾਮ ‘ਚ ਛੇ ਰੈਲੀਆਂ ਕਰਨਗੇ। ਇਸ ਦੇ ਨਾਲ ਹੀ ਖ਼ਬਰ ਹੈ ਕੇ ਬੰਗਾਲ ਯੂਨਿਟ ਵੱਲੋਂ ਪੀਐਮ ਮੋਦੀ ਦੀ 25 ਤੋਂ 30 ਰੈਲੀਆਂ ਦੀ ਮੰਗ ਕੀਤੀ ਗਈ ਸੀ ਪਰ ਫਿਲਹਾਲ 20 ਰੈਲੀਆਂ ਨੂੰ ਮਨਜ਼ੂਰੀ ਮਿਲੀ ਹੈ।
ਇਹ ਚੋਣਾਂ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੀ ਖਿਲਾਫ ਚੱਲ ਰਹੇ ਉਨ੍ਹਾਂ ਦੇ ਸਭ ਤੋਂ ਲੰਬੇ ਤੇ ਸ਼ਾਂਤਮਈ ਢੰਗ ਨਾਲ ਹੋ ਰਹੇ ਪ੍ਰਦਰਸ਼ਨ ਕਰਕੇ ਵੀ ਖਾਸ ਹਨ ਕਿਉਂਕਿ ਕਿਸਾਨਾਂ ਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਖਿਲਾਫ ਲੜਾਈ ਕਿਸੇ ਇੱਕ ਜਾਂ ਦੋ ਸੂਬਿਆਂ ਤਕ ਹੀ ਸੀਮਤ ਨਹੀਂ ਹੈ।
ਉਧਰ, ਜੇਕਰ ਚੋਣਾਂ ਸਬੰਧੀ ਹੋਣ ਵਾਲਿਆਂ ਰੈਲੀਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਸ਼ੁਰੂਆਤ 7 ਮਾਰਚ ਨੂੰ ਕੋਲਕਾਤਾ ਦੇ ਬ੍ਰਿਗੇਡ ਮੈਦਾਨ ਤੋਂ ਹੋਵੇਗੀ। ਹੋਰ ਰੈਲੀਆਂ ਲਈ ਥਾਂ ਤੇ ਸਮਾਂ ਅਜੇ ਤੈਅ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਬੰਗਾਲ ਵਿੱਚ 50-50 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।