Canada
ਕੈਨੇਡਾ ’ਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਰੀਜ਼ ਇਕ ਹਜ਼ਾਰ ਤੋਂ ਟੱਪੇ
ਟੋਰਾਂਟੋ,- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਨਵੇਂ ਅਤੇ ਖ਼ਤਰਨਾਕ ਸਟ੍ਰੇਨਜ਼ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਇਕ ਹਜ਼ਾਰ ਤੋਂ ਟੱਪ ਚੁੱਕੀ ਹੈ ਜਿਸ ਨੂੰ ਵੇਖਦਿਆਂ ਮੁਲਕ ਦੀ ਮੁੱਖ ਸਿਹਫ਼ ਅਫ਼ਸਰ ਡਾ. ਥੈਰੇਸਾ ਟੈਮ ਵੱਲੋਂ ਲੋਕਾਂ ਨੂੰ ਵਧੇਰੇ ਸੁਚੇਤ ਰਹਿਣ ਦਾ ਸੱਦਾ ਦਿਤਾ ਹੈ। ਉਨ੍ਹਾਂ ਕਿਹਾ ਹੈ ਕਿ ਵਾਇਰਸ ਦੇ ਤੇਜ਼ੀ ਨਾਲ ਫ਼ੈਲਣ ਦਾ ਖ਼ਤਰਾ ਬਰਕਰਾਰ ਹੈ ਅਤੇ ਨਵੇਂ ਸਟ੍ਰੇਨ ਸਿਹਤ ਮਾਹਰਾਂ ਦੀਆਂ ਚਿੰਤਾਵਾਂ ਵਿਚ ਵਾਧਾ ਕਰ ਰਹੇ ਹਨ।