International

ਗੰਨ ਸਟੋਰ ਵਿਚ ਸ਼ਕੀ ਵਿਅਕਤੀ ਨੇ ਗੋਲੀਆਂ ਚਲਾ ਕੇ 2 ਲੋਕਾਂ ਦੀ ਕੀਤੀ ਹੱਤਿਆ, ਖੁਦ ਵੀ ਮਾਰਿਆ ਗਿਆ

ਕੈਲੀਫੋਰਨੀਆ – ਨਿਊਰਲੀਨਜ਼ ਦੇ ਨੀਮ ਸ਼ਹਿਰੀ ਖੇਤਰ ਮੈਟੇਰੀ ਵਿਚ ਇਕ ਗੰਨ ਸਟੋਰ ਵਿਚ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ। ਸ਼ੈਰਿਫ ਜੋਸਫ ਲੋਪਿੰਟੋ ਨੇ ਕਿਹਾ ਹੈ ਕਿ ਇਕ ਸ਼ੱਕੀ ਵਿਅਕਤੀ ਨੇ ਜੈਫਰਸਨ ਗੰਨ ਆਊਟਲੈਟ ਵਿਚ ਗੋਲੀਆਂ ਚਲਾ ਕੇ ਦੋ ਵਿਅਕਤੀਆਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਜੋ ਬਾਅਦ ਵਿਚ ਦਮ ਤੋੜ ਗਏ। ਗੰਨ ਸਟੋਰ ਵਿਚ ਮੌਜੂਦ ਹੋਰ ਗਾਹਕਾਂ ਤੇ ਮੁਲਾਜ਼ਮਾਂ ਨੇ ਵੀ ਆਪੋ ਆਪਣੇ ਹੱਥਿਆਰਾਂ ਨਾਲ ਸ਼ੱਕੀ ਵਿਅਕਤੀ ਉਪਰ ਗੋਲੀਆਂ ਚਲਾ ਕੇ ਉਸ ਨੂੰ ਢੇਰ ਕਰ ਦਿੱਤਾ। ਲੋਪਿੰਟੋ ਨੇ ਦੱਸਿਆ ਕਿ ਇਸ ਘਟਨਾ ਵਿਚ ਦੋ ਵਿਅਕਤੀ ਜ਼ਖਮੀ ਵੀ ਹੋਏ ਹਨ ਜਿਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨਾਂ ਦੀ ਹਾਲਤ ਸਥਿੱਰ ਹੈ। ਉਨਾਂ ਕਿਹਾ ਕਿ ਗੰਨ ਸਟੋਰ ਵਿਚ ਕਈ ਪਾਸਿਆਂ ਤੋਂ ਗੋਲੀਆਂ ਚੱਲੀਆਂ ਤੇ ਇਸ ਸਬੰਧੀ ਕੜੀਆਂ ਜੋੜਨ ਲਈ ਜਾਂਚ ਕੀਤੀ ਜਾ ਰਹੀ ਹੈ। ਸ਼ੈਰਿਫ ਨੇ ਕਿਹਾ ਕਿ ਸੱਚਾਈ ਤੱਕ ਪੁੱਜਣ ਲਈ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਘਟਨਾ ਵਿਚ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਦੀ ਅਜੇ ਪਛਾਣ ਨਹੀਂ ਹੋਈ ਹੈ।

Show More

Related Articles

Leave a Reply

Your email address will not be published. Required fields are marked *

Close