Canada

ਕੈਲਗਰੀਵਾਸੀਆਂ ਨੇ ਮਯਾਂਮਾਰ ਵਿਖੇ ਹੋਏ ਤਖਤਾਪਲਟ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਮਯਾਂਮਾਰ ਦੇ ਲੋਕਾਂ ਦੇ ਸਮਰਥਨ ਵਿਚ ਸੋਮਵਾਰ ਨੂੰ ਕੈਲਗਰੀ ਦੇ ਸਿਟੀ ਹਾਲ ਵਿਚ ਇਕ ਅਨੋਖਾ ਪ੍ਰਦਰਸ਼ਨ ਹੋਇਆ ਜਿਸ ਵਿਚ ਲੋਕਾਂ ਨੇ ਅਸਮਾਨ ਵਿਚ ਗੁਲਾਬੀ ਗੁਬਾਰੇ ਛੱਡੇ।
ਮਯਾਂਮਾਰ ਵਿਚ ਸੈਨਿਕ ਤਖਤਾ ਪਲਟ ਦੇ ਵਿਰੋਧ ਵਿਚ 150 ਤੋਂ ਵੱਧ ਲੋਕ ਸਿਟੀ ਹਾਲ ਵਿਚ ਇਕੱਠਾ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਯਾਂਮਾਰ ਵਿਚ ਹੋਏ ਤਖਤਾ ਪਲਟ ਦੇ ਖਿਲਾਫ ਇਕਜੁੱਟ ਖੜ੍ਹੇ ਹੋ ਕੇ ਲੋਕਤੰਤਰ ਦਾ ਸਮਰਥਨ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਯਾਂਮਾਰ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ ਜਿਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ ਕਿਉਂਕਿ ਉਥੇ ਇੰਟਰਨੈੱਟ ਅਤੇ ਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

Show More

Related Articles

Leave a Reply

Your email address will not be published. Required fields are marked *

Close