Entertainment

ਅਭਿਨੇਤਾ ਸੰਦੀਪ ਨਾਹਰ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ‘ਚ ਪਤਨੀ ਤੇ ਸੱਸ ਨੂੰ ਠਹਿਰਾਇਆ ਜ਼ਿੰਮੇਵਾਰ

ਮੁੰਬਈ : ਫਿਲਮ ਐੱਮਐੱਸ ਧੋਨੀ : ਦਿ ਅਨਟੋਲਡ ਸਟੋਰੀ ‘ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰ ਚੁੱਕੇ ਅਭਿਨੇਤਾ ਸੰਦੀਪ ਨਾਹਰ ਉਰਫ ਸੈਂਡੀ ਦੀ ਸੋਮਵਾਰ ਸ਼ਾਮ ਭੇਦਭਰੇ ਹਾਲਾਤ ‘ਚ ਮੌਤ ਹੋ ਗਈ। ਅਭਿਨੇਤਾ ਨੇ ਫੇਸਬੁੱਕ ਪੋਸਟ ‘ਚ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਉਥੇ ਉਨ੍ਹਾਂ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਅਭਿਨੇਤਾ ਘਰ ‘ਚ ਸ਼ਰਾਬ ਪੀਂਦੇ ਸਮੇਂ ਡਿੱਗ ਗਿਆ ਤੇ ਹਸਪਤਾਲ ਲੈ ਕੇ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ।

ਪੁਲਿਸ ਸੂਤਰਾਂ ਮੁਤਾਬਕ ਸੰਦੀਪ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਸੋਮਵਾਰ ਦੀ ਸ਼ਾਮ ਨੂੰ ਖ਼ੁਦਕੁਸ਼ੀ ਨੋਟ ਪੋਸਟ ਕੀਤਾ ਸੀ। ਅਭਿਨੇਤਾ ਨੇ ਇਸ ‘ਚ ਲਿਖਿਆ ਕਿ ਉਹ ਆਪਣੀ ਪਤਨੀ ਕੰਚਨ ਸ਼ਰਮਾ ਤੇ ਸੱਸ ਵੀਨੂੰ ਸ਼ਰਮਾ ਦੇ ਮਾਨਸਿਕ ਸ਼ੋਸ਼ਣ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਜਾ ਰਹੇ ਹਨ। ਸੰਦੀਪ ਨੇ ਅੱਗੇ ਲਿਖਿਆ ਹੈ ਕਿ ਸ਼ਾਦੀ ਦੇ 10 ਸਾਲ ਬਾਅਦ ਵੀ ਪਤਨੀ ਪੁਰਾਣੀਆਂ ਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਦੀ ਰਹਿੰਦੀ ਹੈ। ਸੱਸ ਵੀਨੂੰ ਸ਼ਰਮਾ ਫਰਜ਼ੀ ਮਾਮਲਿਆਂ ‘ਚ ਫਸਾਉਣ ਦੀ ਧਮਕੀ ਦਿੰਦੀ ਹੈ।

Show More

Related Articles

Leave a Reply

Your email address will not be published. Required fields are marked *

Close