Canada

ਪੋਲਰ ਵਰਟੈਕਸ ਕਾਰਨ ਕੈਨੇਡਾ ਵਿਚ ਠੰਡ ਨੇ ਫੜਿਆ ਜ਼ੋਰ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਕੈਨੇਡਾ ਵਿੱਚ ਐਤਵਾਰ ਨੂੰ ਸੱਭ ਤੋਂ ਵੱਧ ਠੰਢਾ ਦਿਨ ਰਿਹਾ। ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਪੋਲਰ ਵਰਟੈਕਸ (ਧਰੁਵੀ ਚੱਕਰਵਾਤ) ਕਾਰਨ ਠੰਢ ਵਿੱਚ ਵਾਧਾ ਦਰਜ ਕੀਤਾ ਗਿਆ।
ਐਨਵਾਇਰਮੈਂਟ ਕੈਨੇਡਾ ਦੀ ਮੌਸਮ ਸਬੰਧੀ ਰਿਪੋਰਟ ਅਨੁਸਾਰ ਨੌਰਥਵੈਸਟ ਟੈਰੇਟਰੀਜ਼ ਦੇ ਵੈਕਵੀਟੀ ਇਲਾਕੇ ਵਿੱਚ ਮਨਫੀ 51·9 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਏਜੰਸੀ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਕੈਨੇਡਾ ਦਾ ਇਹ ਸੱਭ ਤੋਂ ਠੰਢਾ ਤਾਪਮਾਨ ਹੈ। ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਟੈਰੀ ਲੈਂਗ ਨੇ ਸੋਮਵਾਰ ਨੂੰ ਆਖਿਆ ਕਿ ਆਖਰੀ ਵਾਰੀ ਕੈਨੇਡਾ ਵਿੱਚ ਐਨਾ ਤਾਪਮਾਨ ਮਾਰਚ 2017 ਵਿੱਚ ਦਰਜ ਕੀਤਾ ਗਿਆ ਸੀ ਉਸ ਸਮੇਂ ਮੋਲਡ ਬੇਅ ਵਿੱਚ ਤਾਪਮਾਨ ਮਨਫੀ 54·7 ਡਿਗਰੀ ਤੱਕ ਅੱਪੜ ਗਿਆ ਸੀ।
ਲੈਂਗ ਨੇ ਆਖਿਆ ਕਿ ਪੱਛਮੀ ਕੈਨੇਡਾ ਵਿੱਚ ਹੱਢ ਜਮਾ ਦੇਣ ਵਾਲੀ ਠੰਢ ਪੋਲਰ ਵਰਟੈਕਸ ਦੀ ਬਦੌਲਤ ਹੈ ਤੇ ਠੰਢੀਆਂ ਹਵਾਵਾਂ ਕਾਰਨ ਕਈ ਇਲਾਕਿਆਂ ਵਿੱਚ ਤਾਪਮਾਨ ਮਨਫੀ 60 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ। ਏਜੰਸੀ ਦਾ ਕਹਿਣਾ ਹੈ ਕਿ ਇਸ ਨਾਲ ਪੱਛਮੀ ਪ੍ਰੋਵਿੰਸਾਂ, ਯੂਰੇਨੀਅਮ ਸਿਟੀ (ਸਸਕੈਚਵਨ), ਫੋਰਟ ਚਿਪਵਿਆਨ (ਅਲਬਰਟਾ),ਅਲਬਰਟਾ, ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ,ਪੂਰੇ ਪ੍ਰੇਰੀਜ਼, ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਕਈ ਹਿੱਸਿਆਂ ਵਿੱਚ ਠੰਢ ਦਾ ਜ਼ੋਰ ਕਾਫੀ ਵੱਧ ਗਿਆ ਜਦਕਿ ਪੂਰਬੀ ਨੂਨਾਵਤ ਦੇ ਕਈ ਹਿੱਸਿਆਂ ਵਿੱਚ ਮੁਕਾਬਲਤਨ ਘੱਟ ਠੰਢ ਰਹੀ।
ਏਜੰਸੀ ਨੇ ਦੱਸਿਆ ਕਿ ਓਨਟਾਰੀਓ ਵਿੱਚ ਵੀ ਠੰਢ ਦਾ ਜ਼ੋਰ ਵਧਿਆ ਹੈ ਤੇ ਕਿਊਬਿਕ ਦੇ ਕਈ ਹਿੱਸੇ ਪਿਛਲੇ ਹਫਤੇ ਦੇ ਬਰਫੀਲੇ ਤੂਫਾਨ ਤੋਂ ਹੀ ਅਜੇ ਤੱਕ ਬਾਹਰ ਨਹੀਂ ਆ ਸਕੇ ਹਨ।

Show More

Related Articles

Leave a Reply

Your email address will not be published. Required fields are marked *

Close