International

ਇੰਗਲੈਂਡ ਵਿਚ ਬੇਰੋਜ਼ਗਾਰੀ ਸ਼ਿਖ਼ਰਾਂ ’ਤੇ, ਰਾਹਤ ਪੈਕੇਜ ਦੇ ਬਾਵਜੂਦ ਲੱਖਾਂ ਲੋਕਾਂ ਨੇ ਨੌਕਰੀਆਂ ਗਵਾਈਆਂ

ਲੰਡਨ-  ਪਿਛਲੇ ਕੁਝ ਮਹੀਨਿਆਂ ਦੌਰਾਨ ਇੰਗਲੈਂਡ ਵਿਚ ਲੱਖਾਂ ਲੋਕ ਅਪਣੀ ਨੌਕਰੀ ਤੋਂ ਹੱਥ ਧੋਅ ਬੈਠੇ ਹਨ। ਇੰਗਲੈਂਡ ਵਿਚ ਨੌਕਰੀ ਗਵਾਉਣ ਵਾਲੇ ਲੋਕਾਂ ਦੀ ਹਾਲਤ ਬੇਹੱਦ ਖਰਾਬ ਹੋ ਗਈ ਹੈ। 2016 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਇੰਗਲੈਂਡ ਵਿਚ ਲੱਖਾਂ ਲੋਕਾਂ ਦੀ ਨੌਕਰੀ ਗਈ ਹੈ। ਪਿਛਲੇ ਤਿੰਨ ਮਹੀਨੇ ਦੌਰਾਨ ਇੰਗਲੈਂਡ ਵਿਚ ਬੇਰੋਜ਼ਗਾਰੀ ਦਰ ਵੱਧ ਕੇ 5.0 ਪ੍ਰਤੀਸ਼ਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਕੋਰੋਨਾ ਕਾਰਨ ਦੇਸ਼ ਵਿਚ ਲੌਕਡਾਊਨ ਲਾਉਣ ਨਾਲ ਇੰਗਲੈਂਡ ਵਿਚ ਨੌਕਰੀ ਜਾਣ ਦੀ ਇਹ ਹਾਲਤ ਬਣ ਗਈ ਹੈ। ਦੇਸ਼ ਦੀ ਅਰਥ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
ਯੂਰਪੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਇੰਗਲੈਂਡ ਹੀ ਪ੍ਰਭਾਵਤ ਹੈ। ਕੋਰੋਨਾ ਵਾਇਰਸ ਕਾਰਨ ਬ੍ਰਿਟੇਨ ਵਿਚ ਹੁਣ ਤੱਕ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਯੂਰਪ ਵਿਚ ਸਭ ਤੋਂ ਜ਼ਿਆਦਾ ਹੈ। ਦੂਜੇ ਪਾਸੇ ਬਰਤਾਨੀਆ ਵਿਚ ਕੋਰੋਨਾ ਵਾਇਰਸ ਦਾ ਨਵਾਂ ਸਟਰੇਨ ਵੀ ਮਿਲਿਆ ਅਜਿਹੇ ਵਿਚ 5 ਜਨਵਰੀ ਤੋਂ ਬਰਤਾਨੀਆ ਵਿਚ ਮੁੜ ਲੌਕਡਾਊਨ ਲਾਇਆ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਜੋ ਹਾਲਾਤ ਇੰਗਲੈਂਡ ਵਿਚ ਇਸ ਸਮੇਂ ਹਨ, ਉਸ ਹਾਲਾਤ ਵਿਚ ਮਾਰਚ ਤੱਕ ਲੌਕਡਾਊਨ ਨਹੀਂ ਹਟਾਇਆ ਜਾ ਸਕਦਾ। ਮੁੜ ਲੌਕਡਾਊਨ ਲੱਗਣ ਨਾਲ ਇੰਗਲੈਂਡ ਵਿਚ ਕੰਪਨੀਆਂ ਦੀ ਆਰਥਿਕ ਹਾਲਤ ਖਰਾਬ ਹੋ ਚੁੱਕੀ ਹੈ ਅਤੇ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਕਿ ਕਰਮਚਾਰੀਆਂ ਨੂੰ ਸੈਲਰੀ ਦੇ ਸਕਣ, ਕੰਪਨੀਆਂ ਵਿਚ ਰਿਕਾਰਡ ਪੱਧਰ ’ਤੇ ਛਾਂਟੀ ਕੀਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close