International

ਬ੍ਰਾਜ਼ੀਲ ’ਚ ਪਲੇਨ ¬ਕ੍ਰੈਸ਼ ਵਿਚ 4 ਫੁੱਟਬਾਲ ਖਿਡਾਰੀਆਂ ਦੀ ਮੌਤ

ਨਵੀਂ ਦਿੱਲੀ: ਬ੍ਰਾਜ਼ੀਲ ‘ਚ ਇਕ ਸਥਾਨਕ ਮੈਚ ਤੋਂ ਪਹਿਲਾਂ ਜਹਾਜ਼ ਹਾਦਸੇ ਵਿੱਚ ਚਾਰ ਫੁੱਟਬਾਲ ਖਿਡਾਰੀ ਅਤੇ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ ਪਾਲਮਾਸ ਦੇ ਪ੍ਰਧਾਨ ਦੀ ਮੌਤ ਹੋ ਗਈ। ਇਹ ਘਟਨਾ ਐਤਵਾਰ ਨੂੰ ਵਾਪਰੀ। ਕਲੱਬ ਦੇ ਪ੍ਰਧਾਨ ਨੇ ਇੱਕ ਬਿਆਨ ਵਿੱਚ ਕਿਹਾ, ਕਲੱਬ ਦੇ ਪ੍ਰਧਾਨ ਲੂਕਸ ਮੀਰਾ ਅਤੇ ਚਾਰ ਖਿਡਾਰੀ – ਲੂਕਸ ਪ੍ਰੈਕਸਡੀਜ਼, ਗਿਲਹੇਲਮ ਨੋ, ਰਣੂਲ ਅਤੇ ਮਾਰਕਸ ਮੋਲਿਨਾਰੀ ਐਤਵਾਰ ਨੂੰ ਉਸ ਸਮੇਂ ਮਾਰੇ ਗਏ ਜਦੋਂ ਉਨ੍ਹਾਂ ਦਾ ਜਹਾਜ਼ ਬ੍ਰਾਜ਼ੀਲ ਦੇ ਉੱਤਰੀ ਸ਼ਹਿਰ ਪਾਲਮਾਸ ਨੇੜੇ ਟੌਕਨਟੇਨਜ਼ ਏਅਰਫੀਲਡ ਟੇਕ ਆਫ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ।

ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਦੇ ਅਨੁਸਾਰ, ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਦੀ ਵੀ ਮੌਤ ਹੋ ਗਈ। ਕੋਲਾ ਵਰਡੇ ਮੈਚ ਸੋਮਵਾਰ ਨੂੰ ਵਿਲਾ ਨੋਵਾ ਦੇ ਖਿਲਾਫ ਖੇਡਣ ਲਈ ਜਹਾਜ਼ ਲਗਭਗ 800 ਕਿਲੋਮੀਟਰ ਦੂਰ ਗੋਆਨੀਆ ਸ਼ਹਿਰ ਜਾ ਰਿਹਾ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਖਿਡਾਰੀ ਅਤੇ ਕਲੱਬ ਦੇ ਪ੍ਰਧਾਨ ਟੀਮ ਤੋਂ ਅਲੱਗ ਯਾਤਰਾ ਕਰ ਰਹੇ ਸਨ, ਕਿਉਂਕਿ ਉਹ ਕੋਵਿਡ -19 ਟੈਸਟ ਵਿੱਚ ਪੌਜ਼ੇਟਿਵ ਪਾਏ ਗਏ ਸੀ ਅਤੇ ਕੁਆਰੰਟੀਨ ਵਿੱਚ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਕਰੈਸ਼ ਹੋਇਆ ਜਹਾਜ਼ ਦੋ ਇੰਜਨ ਵਾਲਾ ਬੈਰਨ ਮਾੱਡਲ ਦਾ ਜਹਾਜ਼ ਸੀ ਜਿਸ ਨੂੰ ਹਾਦਸੇ ਤੋਂ ਬਾਅਦ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜ ਸਾਲ ਪਹਿਲਾਂ ਕੋਲੰਬੀਆ ਵਿੱਚ ਇਸੇ ਤਰ੍ਹਾਂ ਦੇ ਜਹਾਜ਼ ਦੇ ਹਾਦਸੇ ਵਿੱਚ 19 ਖਿਡਾਰੀ ਮਾਰੇ ਗਏ ਸੀ। ਇਕ ਹੋਰ ਘਟਨਾ ਵਿੱਚ, 2014 ਵਿਚ, ਸਾਬਕਾ ਅੰਤਰਰਾਸ਼ਟਰੀ ਅਤੇ ਬ੍ਰਾਜ਼ੀਲ ਦੇ ਸਟਰਾਈਕਰ ਫਰਨਾਂਡੋ ਦੀ ਬ੍ਰਾਜ਼ੀਲ ਵਿਚ ਹੀ ਇੱਕ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ ਸੀ।

Show More

Related Articles

Leave a Reply

Your email address will not be published. Required fields are marked *

Close