International
ਅਮਰੀਕਾ ਦੇ ਨੈਸ਼ਵਿਲ ਵਿੱਚ ਜ਼ਬਰਦਸਤ ਧਮਾਕਾ
ਅਮਰੀਕਾ ਦੇ ਨੇਸ਼ਵਿਲੇ ਵਿਚ ਇਕ ਗੱਡੀ ‘ਚ ਜ਼ਬਰਦਸਤ ਧਮਾਕਾ ਹੋਇਆ ਜਿਸ ਤੋਂ ਬਾਅਦ ਗੱਡੀ ਦਾ ਮਲਬਾ ਇਕ ਵੱਡੇ ਖੇਤਰ ਵਿਚ ਫੈਲ ਗਿਆ। ਧਮਾਕਾ ਇੰਨਾ ਵੱਡਾ ਸੀ ਕਿ ਆਸ ਪਾਸ ਦੀਆਂ ਇਮਾਰਤਾਂ ਵੀ ਹਿੱਲ ਗਈ ਅਤੇ ਲੋਕ ਹੈਰਾਨ ਰਹਿ ਗਏ। ਤਿੰਨ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਮੁਢਲੀ ਜਾਂਚ ਤੋਂ ਬਾਅਦ ਇਸ ਨੂੰ ਇਕ ਸਾਜ਼ਿਸ਼ ਦਾ ਹਿੱਸਾ ਦੱਸਿਆ ਜਾ ਰਿਹਾ ਹੈ।
ਮੈਟਰੋ ਨੇਸ਼ਵਿਲ ਪੁਲਿਸ ਵਿਭਾਗ ਨੇ ਟਵੀਟ ਕੀਤਾ ਕਿ ਸ਼ੁੱਕਰਵਾਰ ਨੂੰ ਸਵੇਰੇ ਛੇ ਵਜੇ ਧਮਾਕਾ ਹੋਇਆ ਜਿਸ ਤੋਂ ਬਾਅਦ ਸੂਬਾਈ ਅਤੇ ਸੰਘੀ ਅਧਿਕਾਰੀ ਅਤੇ ਨਾਲ ਹੀ ਫਾਇਰ ਵਿਭਾਗ ਅਤੇ ਹੋਰ ਐਮਰਜੈਂਸੀ ਸੇਵਾਵਾਂ ਪਹੁੰਚੀਆਂ।