Entertainment

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਨਵਾਂ ਗਾਣਾ ‘ਖਿਆਲ ਰੱਖਿਆ ਕਰ’ ਰਿਲੀਜ਼

ਬਾਲੀਵੁੱਡ ਦੀ ਗਾਇਕੀ ਦੀ ਕੁਈਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਨਵਾਂ ਗਾਣਾ ‘ਖਿਆਲ ਰੱਖਿਆ ਕਰ’ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਲੈ ਕੇ ਲੋਕਾਂ ‘ਚ ਕਾਫੀ ਚਰਚਾ ਸੀ। ਹੁਣ ‘ਖਿਆਲ ਰੱਖਿਆ ਕਰ’ ਦੀ ਰਿਲੀਜ਼ ਹੁੰਦੇ ਹੀ ਲੋਕਾਂ ਦਾ ਉਤਸ਼ਾਹ ਵੀ ਸਾਫ ਦਿਖਾਈ ਦੇ ਰਿਹਾ ਹੈ। ਗਾਣੇ ਵਿੱਚ ਨੇਹਾ ਕੱਕੜ ਇੱਕ ਗਰਭਵਤੀ ਔਰਤ ਅਤੇ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਇਸ ਦੇ ਨਾਲ ਹੀ, ਰੋਹਨਪ੍ਰੀਤ ਸਿੰਘ ਉਨ੍ਹਾਂ ਦੀ ਦੇਖਭਾਲ ਕਰਦਾ ਨਜ਼ਰ ਆ ਰਿਹਾ ਹੈ। ਨੇਹਾ ਕੱਕੜ ਦੋਵਾਂ ਕਿਰਦਾਰਾਂ ‘ਚ ਕਾਫ਼ੀ ਕਿਊਟ ਨਜ਼ਰ ਆ ਰਹੀ ਹੈ।
ਗਾਇਕਾ ਨੇਹਾ ਕੱਕੜ ਦੇ ਗਾਣੇ ‘ਖਿਆਲ ਰੱਖਿਆ ਕਰ’ ਰਿਲੀਜ਼ ਹੁੰਦੇ ਹੀ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗਾਣੇ ਦੇ ਬੋਲ ਲਿਰਿਕਸ ਬਾਬੂ ਨੇ ਲਿਖੇ ਹਨ। ਤੁਹਾਨੂੰ ਦੱਸ ਦਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਇਸ ਵੀਡੀਓ ਨੂੰ ਹੁਣ ਤੱਕ 82 ਹਜ਼ਾਰ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ।

Show More

Related Articles

Leave a Reply

Your email address will not be published. Required fields are marked *

Close