Canada

ਕੈਨੇਡਾ ਨੇ ਯੂ.ਕੇ. ਦੀ ਹਵਾਈ ਯਾਤਰਾ ‘ਤੇ ਲਾਈ ਪਾਬੰਦੀ

 

ਕੈਲਗਰੀ, (ਦੇਸ ਪੰਜਾਬ ਟਾਇਮਜ਼): ਬ੍ਰਿਟੇਨ ‘ਚ ਨਵੀਂ ਕਿਸਮ ਦਾ ਕੋਰੋਨਾਵਾਇਰਸ ਮਿਲਣ ਤੋਂ ਬਾਅਦ ਫੈਡਰਲ ਸਰਕਾਰ ਨੇ ਸੋਮਵਾਰ ਤੋਂ ਬ੍ਰਿਟੇਨ ਲਈ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਵਲੋਂ ਅਚਾਨਕ ਬੁਲਾਈ ਗਈ ਮੀਟਿੰਗ ‘ਚ ਤਕਰੀਬਨ ਇੱਕ ਘੰਟੇ ਦੀ ਬਹਿਸ ਤੋਂ ਬਾਅਦ ਤੋਂ ਇਹ ਫੈਸਲਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਜਸਿਟਨ ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਇਸ ਸਬੰਧੀ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਕੈਨੇਡਾ ਸਰਕਾਰ ਵਲੋਂ ਬ੍ਰਿਟੇਨ ‘ਚ ਫੈਲ ਰਹੇ ਨਵੀਂ ਕਿਸਮ ਦੇ ਵਾਇਰਸ ਦੇ ਮੱਦੇ ਨਜ਼ਰ ਸੋਮਵਾਰ ਤੋਂ 72 ਘੰਟਿਆਂ ਲਈ ਹਵਾਈ ਯਾਤਰਾ ‘ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਜਿੰਨਾ ਹੋ ਸਕੇ ਕੈਨੇਡਾ ਦੇ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਐਤਵਾਰ ਨੂੰ ਜਿਹੜੇ ਯਾਤਰੀ ਬ੍ਰਿਟੇਨ ਤੋਂ ਕੈਨੇਡਾ ਆਏ ਹਨ ਉਹ ਵੀ ਸਕੈਂਡਰੀ ਸਕ੍ਰੀਨਿੰਗ ਅੰਡਰ ਹੋਣਗੇ ਅਤੇ ਉਨ੍ਹਾਂ ਦਾ ਕੋਵਿਡ-19 ਸਬੰਧੀ ਟੈਸਟ ਕਰਵਾਇਆ ਜਾਵੇਗਾ। ਹੈਲਥ ਕੈਨੇਡਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਵੱਖਰੀ ਜਾਂਚ ਦੀ ਯੋਜਨਾ ਬਣਾਈ ਗਈ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਵਲੋਂ ਇਸ ਵਾਇਰਸ ਦੇ ਜੈਨੇਟਿਕ ਵੈਰੀਐਂਟ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਇਸੇ ਕਾਰਨ ਯੂ.ਕੇ. ‘ਚ ਕੋਵਿਡ-19 ਦੀ ਨਵੀਂ ਕਿਸਮ ਦੀ ਪਛਾਣ ਹੋ ਸਕੀ ਹੈ। ਵਿਸ਼ਵ ਸਿਹਤ ਸੰਗਠਨ ਸਮੇਤ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਇਸ ਨਵੇਂ ਰੂਪ ਨੂੰ ਅਤੇ ਇਸ ਦੇ ਪ੍ਰਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੰਮ ਕੀਤਾ ਜਾ ਰਿਹਾ ਹੈ। ਹੈਲਥ ਕੈਨੇਡਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੈਨੇਡਾ ‘ਚ ਅਜੇ ਇਸ ਨਵੀਂ ਕਿਸਮ ਦੇ ਵਾਇਰਸ ਸਬੰਧੀ ਕੋਈ ਕੇਸ ਸਾਹਮਣੇ ਨਹੀਂ ਆਇਆ। ਜ਼ਿਕਰਯੋਗ ਹੈ ਕਿ ਕਈ ਯੂਰਪੀਅਨ ਦੇਸ਼ਾਂ ਨੇ ਪਹਿਲਾਂ ਹੀ ਯੂ.ਕੇ. ਨਾਲ ਸਬੰਧਤ ਹਵਾਈ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂ ਬ੍ਰਿਟਿਸ਼ ਅਧਿਕਾਰੀਆਂ ਨੇ ਨਾਵਲ ਕਰੋਨਾਵਾੲਰਿਸ ਦੀ ਨਵੀਂ ਕਿਸਮ ਦੇ ਵਾਇਰਸ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਦੇਸ਼ਾਂ ‘ਚ ਫਰਾਂਸ, ਬੈਲਜੀਅਮ ਅਤੇ ਨੀਦਰਲੈਂਡ ਦੇ ਨਾਮ ਜ਼ਿਕਰਯੋਗ ਹੈ।

Show More

Related Articles

Leave a Reply

Your email address will not be published. Required fields are marked *

Close