Canada

ਕੋਵਿਡ-19 ਮਹਾਂਮਾਰੀ ਦੌਰਾਨ ਜੇਸਨ ਕੇਨੀ ਦੇ ਕੰਮ ਤੋਂ 59% ਅਲਬਰਟਾ ਵਾਸੀ ਨਾਖੁਸ਼

ਕੈਲਗਰੀ, (ਦੇਸ ਪੰਜਾਬ ਟਾਇਮਜ਼): ਕੋਵਿਡ-19 ਮਹਾਂਮਾਰੀ ਦੌਰਾਨ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵਲੋਂ ਜੋ ਫੈਸਲੇ ਲਏ ਗਏ ਉਸ ਨਾਲ ਸਿਰਫ਼ 41 ਫੀਸਦੀ ਲੋਕਾਂ ਨੇ ਹੀ ਸਹਿਮਤੀ ਪ੍ਰਗਟਾਈ ਹੈ ਜਦੋਂ ਕਿ 59% ਲੋਕਾਂ ਦਾ ਮੰਨਣਾ ਹੈ ਕਿ ਇਸ ਮਹਾਂਮਾਰੀ ਦੌਰਾਨ ਜੇਸਨ ਕੇਨੀ ਦੀ ਸਰਕਾਰ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉੱਤਰੀ । ਇਹ ਅੰਕੜੇ ਇੱਕ ਤਾਜ਼ਾ ਕੀਤੇ ਗਏ ਸਰਵੇਖਣ ‘ਚ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਜਦੋਂ ਜੂਨ ‘ਚ ਇਹ ਸਰਵੇਖਣ ਕੀਤਾ ਗਿਆ ਸੀ ਤਾਂ ਉਦੋਂ 70 ਫੀਸਦੀ ਦੇ ਕਰੀਬ ਲੋਕ ਜੇਸਨ ਕੇਨੀ ਦੇ ਕੰਮ ਤੋਂ ਖੁਸ਼ ਸਨ। ਕੈਨੇਡਾ ਦੇ ਬਾਕੀ ਸੂਬਿਆਂ ‘ਚ ਮੈਨੀਟੋਬਾ ਤੋਂ ਬਾਅਦ ਅਲਬਰਟਾ ਹੀ ਹੈ ਜਿਥੋਂ ਦੇ ਲੋਕ ਆਪਣੀ ਸੂਬਾ ਸਰਕਾਰ ਦੇ ਕੀਤੇ ਜਾ ਰਹੇ ਕੰਮ ਤੋਂ ਸਿਰਫ਼ 41 ਫੀਸਦੀ ਸੰਤੁਸ਼ਟ ਹਨ। ਮੈਨੀਟੋਬਾ ‘ਚ ਇਹ ਅੰਕੜਾ 31 ਫੀਸਦੀ ਹੈ। ਜਦੋਂ ਸਰਵੇਖਣ ਦੌਰਾਨ ਲੋਕਾਂ ਨੂੰ ਪੁੱਛਿਆ ਗਿਆ ਕਿ ਅਲਬਰਟਾ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਉਹ ਕੀ ਸੋਚਦੇ ਹਨ ਤਾਂ 41 ਫੀਸਦੀ ਲੋਕਾਂ ਨੇ ਕਿਹਾ ਕਿ ਹੋ ਸਕਦਾ ਹੈ ਅਲਗੀਆਂ ਚੋਣਾਂ ‘ਚ ਕੇਨੀ ਦੀ ਸਰਕਾਰ ਨੂੰ ਵੋਟ ਦੇਣ ਜਦੋਂ ਕਿ 39 ਫੀਸਦੀ ਲੋਕ ਐਨ.ਡੀ.ਪੀ. ਨੂੰ ਵੋਟ ਦੇਣ ਦਾ ਮਨ ਬਣਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਲਬਰਟਾ ਦੀ ਚੀਫ਼ ਮੈਡੀਕਲ ਅਫ਼ਸਰ ਡਾ. ਦੀਨਾ ਹਿੰਸ਼ਾਅ ਅਲਬਰਟਾ ਦੇ ਲੋਕਾਂ ਦੀਆਂ ਨਜ਼ਰਾਂ ‘ਚ ਜੇਸਨ ਕੇਨੀ ਤੋਂ ਵੀ ਵੱਧ ਜਗ੍ਹਾ ਬਣਾਉਣ ‘ਚ ਕਾਮਯਾਬ ਰਹੀ ਹੈ। 70% ਅਲਬਰਟਾ ਵਾਸੀਆਂ ਦਾ ਕਹਿਣਾ ਹੈ ਕਿ ਡਾ. ਹਿੰਸ਼ਾਅ ਨੇ ਮਹਾਂਮਾਰੀ ਦੌਰਾਨ ਚੰਗਾ ਕੰਮ ਕੀਤਾ ਹੈ।

Show More

Related Articles

Leave a Reply

Your email address will not be published. Required fields are marked *

Close