Canada

210,000 ਡਾਲਰ ਸਲਾਨਾ ਕਮਾਉਣ ਵਾਲਿਆਂ ਨੇ ਵੀ ਲਿਆ ਐਂਮਰਜੈਂਸੀ ਰਿਸਪਾਂਸ ਬੈਨੀਫਿਟ ਦਾ ਲਾਭ : ਸੀ .ਆਰ.ਏ. ਰਿਪੋਰਟ

 

ਕੈਲਗਰੀ, (ਦੇਸ ਪੰਜਾਬ ਟਾਈਮਜ਼): ਕੈਨੇਡਾ ਸਰਕਾਰ ਵਲੋਂ ਕੋਵਿਡ-19 ਦੌਰਾਨ ਆਪਣੀ ਨੌਕਰੀ ਜਾਂ ਕਾਰੋਬਾਰ ਗੁਆ ਚੁੱਕੇ ਕੈਨੇਡੀਅਨਜ਼ ਦੀ ਆਰਥਿਕ ਸਹਾਇਤਾ ਲਈ ਸ਼ੁਰੂ ਕੀਤੇ ਗਏ ਐਂਮਰਜੈਂਸੀ ਰਿਸਪਾਂਸ ਬੈਨੀਫਿਟ ਦੀ ਪੜਚੋਲ ਸੀ.ਆਰ.ਏ. ਵਲੋਂ ਕੀਤੀ ਗਈ। ਜਿਸ ਦੇ ਅੰਕੜੇ ਸੀ.ਆਰ.ਏ. ਵਲੋਂ ਜਨਤਕ ਕੀਤੇ ਗਏ ਹਨ। ਰਿਪੋਰਟ ਅਨੁਸਾਰ ਐਂਮਰਜੈਂਸੀ ਰਿਸਪਾਂਸ ਬੈਨੀਫਿਟ ਦਾ ਲਾਹਾ ਵੱਡੀ ਗਿਣਤੀ ‘ਚ ਮਜ਼ਦੂਰ ਵਰਗ ਨੂੰ ਮਿਲਿਆ ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਆਪਣੀ ਨੌਕਰੀ ਗਵਾਈ ਸੀ। ਪਰ ਇਸ ਦੇ ਨਾਲ ਹੀ ਸੀ.ਆਰ.ਏ. ਦੀ ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਪ੍ਰੋਰਾਗਮ ਦਾ ਲਾਹਾ ਲੈਣ ਲਈ ਘੱਟੋ ਘੱਟ 114,620 ਅਜਿਹੇ ਲੋਕਾਂ ਨੇ ਵੀ ਅਪਲਾਈ ਕੀਤਾ ਜਿਨ੍ਹਾਂ ਦੀ ਸਲਾਨਾ ਆਮਦਨ 100,000 ਡਾਲਰ ਤੋਂ 200,000 ਡਾਲਰ ਦੇ ਦਰਮਿਆਨ ਹੈ। 14,070 ਹੋਰ ਅਜਿਹੀਆਂ ਅਰਜ਼ੀਆਂ ਉਨ੍ਹਾਂ ਲੋਕਾਂ ਦੀਆਂ ਵੀ ਆਈਆਂ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ 210,000 ਡਾਲਰ ਤੋਂ ਵੱਧ ਹੈ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵਲੋਂ ਇਹ ਪ੍ਰੋਗਰਾਮ ਉਨ੍ਹਾਂ ਲਈ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਨੇ ਮਹਾਂਮਾਰੀ ਕਾਰਨ 2019 ‘ਚ 5000 ਡਾਲਰ ਤੋਂ ਘੱਟ ਦੀ ਕਮਾਈ ਕੀਤੀ ਸੀ।

Show More

Related Articles

Leave a Reply

Your email address will not be published. Required fields are marked *

Close