National
ਭਾਜਪਾ ਸੰਸਦ ਮੈਂਬਰ ਦੀ ਪੋਤੀ ਦੀ ਪਟਾਖਿਆਂ ਨਾਲ ਝੁਲਸਣ ਕਾਰਨ ਮੌਤ
ਇਲਾਹਾਬਾਦ ਤੋਂ ਭਾਜਪਾ ਦੇ ਸੰਸਦ ਮੈਂਬਰ ਡਾ ਰੀਟਾ ਬਹੁਗੁਣਾ ਜੋਸ਼ੀ ਦੀ 8 ਸਾਲਾ ਪੋਤੀ ਦੀ ਸੋਮਵਾਰ ਦੀ ਰਾਤ ਮੌਤ ਹੋ ਗਈ। ਦੀਵਾਲੀ ਦੀ ਰਾਤ ਪਟਾਕੇ ਚਲਾਉਂਦੇ ਸਮੇਂ ਉਸ ਦੀ ਪੋਤੀ ਕੀਆ ਝੁਲਸ ਗਈ। ਉਹ ਪ੍ਰਿਆਗਰਾਜ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਸਥਿਤੀ ਵਿਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਦਿੱਲੀ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ, ਪਰ ਉਸ ਤੋਂ ਪਹਿਲਾਂ ਹੀ ਕਿਆ ਦੀ ਮੌਤ ਹੋ ਗਈ। ਕਿਆ ਰੀਟਾ ਦੇ ਬੇਟੇ ਮਯੰਕ ਦੀ ਧੀ ਸੀ।
ਦੀਵਾਲੀ ਦੇ ਦਿਨ, ਕੀਆ ਆਪਣੀ ਮਾਂ ਦੇ ਨਾਲ ਪ੍ਰਿਆਗਰਾਜ ਕੈਂਟ ਵਿਖੇ ਆਪਣੇ ਮਾਪਿਆਂ ਕੋਲ ਗਈ। ਸ਼ਨੀਵਾਰ ਸ਼ਾਮ, ਕੀਆ ਘਰ ਦੇ ਛੱਤ ‘ਤੇ ਦੂਜੇ ਬੱਚਿਆਂ ਨਾਲ ਖੇਡ ਰਹੀ ਸੀ। ਉਸੇ ਸਮੇਂ, ਉਸ ਦੇ ਕੱਪੜਿਆਂ ਨੂੰ ਪਟਾਕੇ ਚਲਾਉਣ ਨਾਲ ਅੱਗ ਲੱਗੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਕਿਆ ਹਾਲ ਹੀ ਵਿੱਚ ਆਪਣੀ ਮਾਂ ਰਿਚਾ ਜੋਸ਼ੀ ਅਤੇ ਨਾਨਾ-ਨਾਨੀ ਨਾਲ ਕੋਰੋਨਾ ਤੋਂ ਠੋਕ ਹੋ ਕੇ ਵਾਪਸ ਆਈ ਸੀ।